ਭਾਰਤ ਵਿੱਚ ਜਾਰੀ ਵੈਕਸੀਨ ਦੀ ਘਾਟ ਦੇ ਵਿਚਕਾਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਹੋਰ ਕੰਪਨੀਆਂ ਨੂੰ ਵੀ ਦੇਸ਼ ਵਿੱਚ ਟੀਕੇ ਬਣਾਉਣ ਲਈ ਲਾਇਸੈਂਸ ਮਿਲਨੇ ਚਾਹੀਦੇ ਹਨ, ਤਾਂ ਜੋ ਉਤਪਾਦਨ ਵਿੱਚ ਵਾਧਾ ਕੀਤਾ ਜਾ ਸਕੇ।
ਨਿਤਿਨ ਗਡਕਰੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਟੀਕੇ ਦੀ ਘਾਟ ਹੈ ਅਤੇ ਪਿੱਛਲੇ ਦਿਨੀਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਤਰ੍ਹਾਂ ਦਾ ਫਾਰਮੂਲਾ ਵਰਤਣ ਦਾ ਸੁਝਾਅ ਦਿੱਤਾ ਹੈ। ਟੀਕੇ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜਦੋਂ ਮੰਗ ਵਧਦੀ ਹੈ ਤਾਂ ਸਪਲਾਈ ਵਿੱਚ ਮੁਸ਼ਕਿਲ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਉਹ ਮੰਤਰੀ ਨੂੰ ਅਪੀਲ ਕਰਨਗੇ ਕਿ ਟੀਕੇ ਦਾ ਉਤਪਾਦਨ ਵਧਾਉਣ ਲਈ ਵਧੇਰੇ ਲਾਇਸੈਂਸ ਦਿੱਤੇ ਜਾਣ।
ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਹਰ ਰਾਜ ਵਿੱਚ ਅਜਿਹੀਆਂ ਲੈਬਾਂ ਮੌਜੂਦ ਹਨ, ਜਿਨ੍ਹਾਂ ਕੋਲ ਅਜਿਹੀ ਸਮਰੱਥਾ ਹੈ। ਜੇ ਫਾਰਮੂਲਾ ਦਿੱਤਾ ਜਾਂਦਾ ਹੈ, ਤਾਂ ਟੀਕੇ ਦਾ ਉਤਪਾਦਨ ਵੱਧ ਸਕਦਾ ਹੈ ਅਤੇ ਨਤੀਜੇ 15 ਦਿਨਾਂ ਦੇ ਅੰਦਰ ਦੇਖੇ ਜਾ ਸਕਦੇ ਹਨ। ਨਿਤਿਨ ਗਡਕਰੀ ਨੇ ਕਿਹਾ ਕਿ ਜੇ ਹਰ ਰਾਜ ਵਿੱਚ ਉਤਪਾਦਨ ਦੀ ਸਮਰੱਥਾ ਵੱਧਦੀ ਹੈ, ਪਹਿਲਾਂ ਦੇਸ਼ ਵਿੱਚ ਸਪਲਾਈ ਤੇਜ਼ੀ ਨਾਲ ਹੋਵੇਗੀ ਅਤੇ ਬਾਅਦ ਵਿੱਚ ਤੁਸੀਂ ਨਿਰਯਾਤ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ : ਰਾਹਤ ਵਾਲੀ ਖਬਰ : ਦਿੱਲੀ ‘ਚ ਘਟੇ ਕੋਰੋਨਾ ਦੇ ਕੇਸ, ਹਸਪਤਾਲਾਂ ‘ਚ ਖਾਲੀ ਹੋਏ ਬੈੱਡ
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਿੱਤੇ ਬਿਆਨ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਕਾਂਗਰਸ ਵੱਲੋਂ ਕਿਹਾ ਗਿਆ ਸੀ ਕਿ ਮੰਤਰੀ ਖ਼ੁਦ ਆਪਣੀ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੰਦੇ। ਵਿਵਾਦ ਤੋਂ ਬਾਅਦ, ਨਿਤਿਨ ਗਡਕਰੀ ਨੇ ਇੱਕ ਸਪਸ਼ਟੀਕਰਨ ਜਾਰੀ ਕੀਤਾ, ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਕੰਪਨੀਆਂ ਨੂੰ ਪਹਿਲਾਂ ਹੀ ਭਾਰਤ ਸਰਕਾਰ ਦੁਆਰਾ ਟੀਕੇ ਦਾ ਉਤਪਾਦਨ ਵਧਾਉਣ ਦੀ ਆਗਿਆ ਦਿੱਤੀ ਗਈ ਹੈ, ਜਿਸ ਬਾਰੇ ਉਹ ਜਾਣੂ ਨਹੀਂ ਸਨ। ਸਰਕਾਰ ਨੇ 12 ਪਲਾਂਟਾਂ ਨੂੰ ਇਹ ਇਜਾਜ਼ਤ ਦੇ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਮੰਤਰਾਲੇ ਨੇ ਟੀਕੇ ਦਾ ਉਤਪਾਦਨ ਵਧਾਉਣ ‘ਤੇ ਜ਼ੋਰ ਦਿੱਤਾ ਹੈ।
ਇਹ ਵੀ ਦੇਖੋ : Corona ਤੋਂ ਜਿਆਦਾ ਖ਼ਤਰਨਾਕ ‘Black Fungus’ ਸੁਣੋ ਤੇ ਸਮਝੋ, ਕਿਵੇਂ ਹੁੰਦੀ, ਕੀ ਨੇ ਲੱਛਣ ਤੇ ਕਿਵੇਂ ਹੋਏਗਾ ਬਚਾਅ