Gang arrested for stealing mobiles: ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਮੋਬਾਈਲ ਫੋਨ ਚੋਰੀ ਵਿੱਚ ਸ਼ਾਮਲ ਗਿਰੋਹ ਨੂੰ ਕਾਬੂ ਕੀਤਾ। ਹੁਣ ਤੱਕ ਇਸ ਗਿਰੋਹ ਨੇ 2 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੋਨ ਚੋਰੀ ਕੀਤੇ ਸਨ। ਦਿੱਲੀ ਦੇ ਦੱਖਣ-ਪੱਛਮੀ ਜ਼ਿਲ੍ਹੇ ਦੇ ਡੀਸੀਪੀ, ਇੰਕਿਤ ਪ੍ਰਤਾਪ ਨੇ ਇਸ ਗਿਰੋਹ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਦਿੱਲੀ ਵਿੱਚ ਕਈ ਮੋਬਾਈਲ ਫੋਨ ਸ਼ੋਅਰੂਮਾਂ ਵਿੱਚ ਚੋਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ।
ਪੁਲਿਸ ਕਈ ਮਹੀਨਿਆਂ ਤੋਂ ਇਸ ਕਿਸਮ ਦੇ ਚੋਰੀ ਕਰਨ ਵਾਲੇ ਗਿਰੋਹ ਦੀ ਭਾਲ ਕਰ ਰਹੀ ਸੀ। ਖ਼ਾਸ ਸਟਾਫ ਦੇ ਏਸੀਪੀ ਅਭਿਨੰਦਨ ਜੈਨ ਅਤੇ ਇੰਸਪੈਕਟਰ ਰਾਕੇਸ਼ ਸ਼ਰਮਾ ਦੀ ਟੀਮ ਨੇ ਅਖੀਰ ਵਿੱਚ ਮੁਖਬਰ ਦੀ ਜਾਣਕਾਰੀ ’ਤੇ ਇਸ ਗਿਰੋਹ ਨੂੰ ਫੜ ਲਿਆ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਲਾਲੂਦੀਨ, ਮੇਵਾਤ, ਅਲੀਮ, ਸ਼ਿਵ ਅਤੇ ਅਜੈ ਵਾਸੀ ਫਿਰੋਜ਼ਾਬਾਦ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਲਗਭਗ 70 ਮਹਿੰਗੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਹੁਣ ਤਕ ਦਿੱਲੀ ਵਿੱਚ 50 ਤੋਂ ਵੱਧ ਮੋਬਾਈਲ ਸ਼ੋਅਰੂਮਾਂ ਨੂੰ ਨਿਸ਼ਾਨਾ ਬਣਾਇਆ ਹੈ।