gautam adani wealth increases tremendously: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਨੈਟਵਰਥ ‘ਚ ਇਸ ਸਾਲ 28.8 ਅਰਬ ਅਮਰੀਕੀ ਡਾਲਰ ਦਾ ਜਬਰਦਸਤ ਵਾਧਾ ਹੋਇਆ ਹੈ।ਉਹ ਇਸੇ ਗਤੀ ਨਾਲ ਵਧਦੇ ਰਹੇ ਤਾਂ ਬਹੁਤ ਜਲਦੀ ਚੀਨ ਦੇ ਕਾਰੋਬਾਰੀ ਝੋਂਗ ਸ਼ੈਨਸ਼ੈਨ ਨੂੰ ਪਛਾੜਕੇ ਮੁਕੇਸ਼ ਅੰਬਾਨੀ ਤੋਂ ਬਾਅਦ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਸਕਦੇ ਹਨ।
ਗੌਤਮ ਅੰਡਾਨੀ ਦੀ ਨੈੱਟਵਰਥ 62.6 ਅਰਬ ਡਾਲਰ ਹੈ।ਇਸ ਸਾਲ ਹੁਣ ਤਕ ਉਨ੍ਹਾਂ ਦੀ ਸੰਪਤੀ ‘ਚ 28.8 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ 17ਵੇਂ ਨੰਬਰ ‘ਤੇ ਪਹੁੰਚ ਗਏ ਹਨ।ਅਡਾਨੀ ਏਸ਼ੀਆ ‘ਚ ਮੁਕੇਸ਼ ਅੰਬਾਨੀ ਅਤੇ ਚੀਨ ਦੇ ਝੋਂਗ ਸ਼ੈਨਸ਼ੈਨ ਤੋਂ ਬਾਅਦ ਤੀਜੇ ਨੰਬਰ ‘ਤੇ ਹੈ।ਦੁਨੀਆ ਦੇ ਟਾਪ ਅਮੀਰਾਂ ਦੀ ਇਸ ਸੂਚੀ ‘ਚ ਮੁਕੇਸ਼ ਅੰਬਾਨੀ 13ਵੇਂ ਅਤੇ ਸ਼ੈਨਸ਼ੈਨ 16ਵੇਂ ਨੰਬਰ ‘ਤੇ ਹਨ।ਸ਼ੈਨਸ਼ੈਨ ਦੀ ਨੈਟਵਰਥ ‘ਚ ਇਸ ਸਾਲ 14.1 ਅਰਬ ਡਾਲਰ ਦੀ ਕਮੀ ਆਈ ਹੈ ਅਤੇ ਉਨਾਂ੍ਹ ਦੀ ਨੈਟਵਰਥ 64.1 ਅਰਬ ਡਾਲਰ ਰਹਿ ਗਈ ਹੈ।
ਭਾਵ ਉਨਾਂ੍ਹ ਦੀ ਨੈਟਵਰਥ ਗੌਤਮ ਅਡਾਨੀ ਤੋਂ ਸਿਰਫ 1.5 ਅਰਬ ਡਾਲਰ ਵੱਧ ਹੈ।ਗੌਤਮ ਅਡਾਨੀ ਦੀ ਸੰਪਤੀ ‘ਚ ਜਿਸ ਗਤੀ ਨਾਲ ਵਾਧਾ ਹੋ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਅਡਾਨੀ ਕੁਝ ਹੀ ਦਿਨਾਂ ‘ਚ ਸ਼ੈਨਸ਼ੈਨ ਤੋਂ ਅੱਗੇ ਨਿਕਲ ਸਕਦੇ ਹਨ।ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਹਾਲ ਦੇ ਮਹੀਨਿਆਂ ‘ਚ ਆਈ ਜਬਰਦਸਤ ਵਾਧਾ ਨਾਲ ਗੌਤਮ ਅਡਾਨੀ ਦੀ ਨੇਟਵਰਥ ਵਧਦੀ ਜਾ ਰਹੀ ਹੈ।