gaya pooja performed get rid of coronavirus: ਕੋਰੋਨਾ ਦੀ ਦੂਜੀ ਲਹਿਰ ਨਾਲ ਲੋਕ ਇਸ ਕਦਰ ਗ੍ਰਸਤ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੇ ਸਿਰਫ ਮੈਡੀਕਲ ਸਾਇੰਸ ‘ਤੇ ਵਿਸ਼ਵਾਸ ਨਹੀਂ ਰਿਹਾ ਹੈ, ਸਗੋਂ ਉਹ ਲੋੜ ਤੋਂ ਜਿਆਦਾ ਪੂਜਾ-ਪਾਠ ਵੀ ਕਰਨ ਲੱਗੇ ਹਨ।ਸਾਰੇ ਇਹੀ ਚਾਹੁੰਦੇ ਹਨ ਕਿ ਜਲਦ ਤੋਂ ਜਲਦ ਇਸ ਕੋਰੋਨਾ ਮਹਾਮਾਰੀ ਤੋਂ ਮੁਕਤੀ ਮਿਲ ਜਾਵੇ।ਹੁਣ ਇਸੇ ਕੜੀ ‘ਚ ਬਿਹਾਰ ਦੇ ਗਯਾ ‘ਚ ਇੱਕ ਤਾਂਤਰਿਕ ਪੂਜਾ ਕੀਤੀ ਗਈ।
ਇਸ ਖਾਸ ਪੂਜਾ ‘ਚ ਕਈ ਲੋਕ ਸ਼ਾਮਲ ਹੋਏ।ਗਯਾ ਦੇ ਕਾਲੀਬਾੜੀ ਮੰਦਰ ‘ਚ ਵਿਸ਼ਵ ਸ਼ਾਂਤੀ ਦੀ ਕਾਮਨਾ ਅਤੇ ਕੋਰੋਨਾ ਤੋਂ ਮੁਕਤੀ ਲਈ ਵਿਸ਼ੇਸ਼ ਤਾਂਤਰਿਕ ਪੂਜਾ ਦਾ ਆਯੋਜਨ ਹੋਇਆ।ਇਸਦੇ ਲਈ ਬਕਾਇਦਾ ਬਕਰੇ ਨੂੰ ਲਿਆਂਦਾ ਗਿਆ ਅਤੇ ਉਸਦੀ ਬਲੀ ਦਿੱਤੀ ਗਈ।ਫਿਰ ਮੰਤਰ-ਉਚਾਰਨ ਦੇ ਨਾਲ ਬੱਕਰੇ ਦੇ ਸਿਰ ‘ਤੇ ਕਪੂਰ ਰੱਖ ਕੇ ਘੰਟਿਆਂ ਤੱਕ ਪੂਜਾ ਅਤੇ ਆਰਤੀ ਕੀਤੀ ਗਈ।ਅਜਿਹਾ ਮਾਨਤਾ ਹੈ ਕਿ ਪੁਰਾਣੇ ਸਮੇਂ ‘ਚ ਵੀ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਦੌਰਾਨ ਪੂਜਾ ਅਰਚਨਾ ਕਰ ਕੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ।ਇਸੇ ਤਹਿਤ ਕਾਲੀ ਮੰਦਰ ‘ਚ ਤਾਂਤਰਿਕ ਪੂਜਾ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਇੱਕ ਹਵਨ ਵੀ ਹੁੰਦਾ ਦਿਖਾਈ ਦਿੱਤਾ।
ਇਸ ਪੂਜਾ ‘ਚ ਕਈ ਭਗਤ ਸ਼ਾਮਲ ਹੋਏ ਅਤੇ ਬਾਅਦ ‘ਚ ਭੰਡਾਰੇ ਦਾ ਵੀ ਇੰਤਜ਼ਾਮ ਕੀਤਾ ਗਿਆ।ਹੁਣ ਅਜਿਹਾ ਸਿਰਫ ਗਯਾ ‘ਚ ਹੁੰਦਾ ਨਹੀਂ ਦਿਸ ਰਿਹਾ ਹੈ,ਸਗੋਂ ਦੇਸ਼ ਦੇ ਕਈ ਹਿੱਸਿਆਂ ‘ਚ ਇਸ ਸਮੇਂ ਆਸਥਾ ‘ਤੇ ਕਾਫੀ ਭਰੋਸਾ ਜਤਾਇਆ ਜਾ ਰਿਹਾ ਹੈ।ਕੋਈ ਗੋਬਰ ਨਾਲ ਨਹਾ ਰਿਹਾ ਹੈ ਤੇ ਕੋਈ ਵੱਡੇ ਪੱਧਰ ‘ਤੇ ਹਵਨ ਦਾ ਆਯੋਜਨ ਕਰ ਰਿਹਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਲੋਕ ਹਸਪਤਾਲ ‘ਚ ਵੀ ਮਰੀਜ਼ ਦੇ ਸਾਹਮਣੇ ਮੰਤਰ ਅਤੇ ਚਾਲੀਸਾ ਪੜ ਕੋਰੋਨਾ ਨੂੰ ਭਜਾਉਣ ਦੀ ਗੱਲ ਕਰ ਰਹੇ ਹਨ।ਸਾਰੇ ਦੀਆਂ ਆਸਥਾ ਦਾ ਤਰੀਕਾ ਵੱਖ ਹੈ, ਪਰ ਉਦੇਸ਼ ਸਿਰਫ ਇੱਕ-ਕੋਰੋਨਾ ਤੋਂ ਮੁਕਤੀ ਦਾ ਹੈ।