General OPD in Punjab’s three largest medical closed May 15: ਪੰਜਾਬ ‘ਚ ਦਿਨੋ-ਦਿਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵੱਧਣ ਨੂੰ ਲੈ ਪੰਜਾਬ ਦੇ ਤਿੰਨ ਵੱਡੇ ਮੈਡੀਕਲ ਕਾਲਜ ਫਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ‘ਚ ਜਨਰਲ ਓਪੀਡੀ 15 ਮਈ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ।ਸਿਰਫ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ।ਸਾਰੇ ਡਾਕਟਰਾਂ ਦੀ ਸੇਵਾਵਾਂ ਨੂੰ ਕੋਵਿਡ ਮਰੀਜ਼ਾਂ ਦੇ ਇਲਾਜ ‘ਚ ਲਗਾਉਣ ਦਾ ਫੈਸਲਾ ਕੀਤਾ ਹੈ।ਹਜ਼ਾਰਾਂ ਦੀ ਗਿਣਤੀ ‘ਚ ਲੋਕ ਆਪਣਾ ਰੋਜ਼ਾਨਾ ਇਲਾਜ ਕਰਵਾਉਣ ਆਉਂਦੇ ਸਨ ਇਨ੍ਹਾਂ ਹਸਪਤਾਲਾਂ ‘ਚ ਹੁਣ ਸੰਬੰਧਿਤ ਜ਼ਿਲਿਆਂ ਦੇ ਜਿਲਾ ਪੱਧਰ ‘ਤੇ ਸਥਿਤ ਸਿਵਿਲ ਹਸਪਤਾਲਾਂ ‘ਚ ਹੀ ਹੋਵੇਗਾ ਇਲਾਜ।
ਲੋਕਾਂ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਦੱਸੇ ਓਪੀਡੀ ਬੰਦ ਕਰ ਦਿੱਤੀ ਜਿਸ ਨਾਲ ਉਨਾਂ੍ਹ ਦੇ ਪੁਰਾਣੇ ਚੱਲ ਰਹੇ ਇਲਾਜ ‘ਚ ਮੁਸ਼ਕਿਲ ਆਵੇਗੀ।ਸਰਕਾਰ ਦੇ ਕੋਲ ਜੇਕਰ ਡਾਕਟਰ ਅਤੇ ਸਟਾਫ ਦੀ ਕਮੀ ਹੈ ਤਾਂ ਉਸ ਨੂੰ ਨਵੀਆਂ ਭਰਤੀਆਂ ਕਰ ਕੇ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਹੈ।ਫਰੀਦਕੋਟ ਦੇ ਓਪੀਡੀ ‘ਚ ਪਸਰਿਆ ਸੰਨਾਟਾ ਡਾਕਟਰਾਂ ਦੇ ਕਮਰਿਆਂ ‘ਚ ਡਾਕਟਰਾਂ ਦੀਆਂ ਕੁਰਸੀਆਂ ਖਾਲੀ ਪਈਆਂ ਹਨ।
‘ਜਿਨ੍ਹਾਂ ਤੋਂ ਉੱਮੀਦ ਸੀ, ਉਨ੍ਹਾਂ ਨਹੀਂ ਗੈਰਾਂ ਨੇ ਬਹੁਤ ਸਾਥ ਦਿੱਤਾ’’ ਰਿਹਾਅ ਹੋ ਕੇ ਆਏ Deep Sidhu ਦੀ Interview