ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲੱਦਮ ਵਿਚ ਜਰਮਨ ਸਿੰਗਰ ਕੈਸੇਂਡ੍ਰਾ ਮਾਈ ਸਿਪਟਮੈਨ ਅਤੇ ਉਨ੍ਹਾਂ ਦੀ ਮਾਂ ਨਾਲ ਮੁਲਾਕਾਤ ਕੀਤੀ ਹੈ। ਇਹ ਜਰਮਨ ਸਿੰਗਰ ਉਹੀ ਹਨ ਜਿਨ੍ਹਾਂ ਨੇ ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਭਗਵਾਨ ਰਾਮ ਦੇ ਭਜਨ ਗਾਏ ਸਨ ਤੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਗੋ ਗਈ ਸੀ।
ਪੀਐੱਮ ਮੋਦੀ ਨੇ ਵੀ ਕੈਸੇਂਡ੍ਰਾ ਦੇ ਕਈ ਵੀਡੀਓਜ਼ ਆਪਣੇ ਸੋਸ਼ਲ ਮੀਡੀਆ X ‘ਤੇ ਸ਼ੇਅਰ ਕੀਤੇ ਸਨ। ਪੀਐੱਮ ਮੋਦੀ ਨੇ ਕੈਸੇਂਡ੍ਰਾ ਦਾ ਜ਼ਿਕਰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਵੀ ਕੀਤੀ ਸੀ। ਇਹ ਜਰਮਨ ਸਿੰਗਰ ਕਈ ਭਾਰਤੀ ਭਾਸ਼ਾਵਾਂ ਵਿਚ ਗੀਤ ਖਾਸ ਕਰਕੇ ਭਗਤੀ ਗੀਤ ਗਾਉਂਦੀ ਹੈ। ਅੱਜ ਉਨ੍ਹਾਂ ਨੇ ਪੀਐੱਮ ਮੋਦੀ ਦੇ ਸਾਹਮਣੇ ਹਿੰਦੀ ਵਿਚ ਭਜਨ ਤੇ ਤਮਿਲ ਗਾਣਾ ਸੁਣਾਇਆ ਤੇ ਧੁੰਨ ਦੇਣ ਲਈ ਪੀਐੱਮ ਮੋਦੀ ਨੇ ਵੀ ਸਾਹਮਣੇ ਰੱਖੇ ਟੇਬਲ ਨੂੰ ਵਜਾਇਆ।