girl breathing with one lung for 4 years: ਮੱਧ ਪ੍ਰਦੇਸ਼ ਦੇ ਇੰਦੌਰ ‘ਚ 12 ਸਾਲ ਦੀ ਇੱਕ ਮਾਸੂਮ ਬੱਚੀ ਦੇ ਹੌਸਲੇ ਨੇ ਉਸ ਨੂੰ ਇੱਕ ਫੇਫੜੇ ਦੇ ਨਾਲ ਜ਼ਿੰਦਾ ਰੱਖਿਆ ਹੈ।ਇਹੀ ਨਹੀਂ ਇਸ ਬੱਚੀ ਦੇ ਮਾਸੂਮ ਇਰਾਦਿਆਂ ਦੇ ਚਲਦੇ ਉਸਨੇ ਕੋਰੋਨਾ ਵਰਗੀ ਗੰਭੀਰ ਮਹਾਮਾਰੀ ‘ਤੇ ਵਿਜੇ ਹਾਸਿਲ ਕਰ ਲਈ ਹੈ।ਸਿਮੀ ਨੇ 15 ਤੋਂ 20 ਦਿਨਾਂ ਤੱਕ ਇੱਕ ਫੇਫੜੇ ਦੇ ਨਾਲ ਜੋ 40 ਫੀਸਦੀ ਹੀ ਕੰਮ ਕਰਦਾ ਹੈ, ਕੋਰੋਨਾ ਦੀ ਜੰਗ ਜਿੱਤ ਲਈ ਹੈ।ਬੱਚੀ ਨੇ ਆਪਣੇ 40 ਫੀਸਦੀ ਲੰਗਸ ਦੇ ਨਾਲ ਆਪਣੀ ਮਜ਼ਬੂਤ ਇੱਛਾ ਸ਼ਕਤੀ, ਹੌਸਲੇ ਅਤੇ ਦ੍ਰਿੜ ਇਰਾਦੇ ਦੇ ਬਦੌਲਤ ਕੋਵਿਡ-19 ਵਰਗੀ ਖਤਰਨਾਕ ਮਹਾਮਾਰੀ ‘ਤੇ ਜਿੱਤ ਹਾਸਿਲ ਕਰ ਲਈ ਹੈ।ਸਿਮੀ ਦੇ ਕੋਲ ਜਨਮ ਤੋਂ ਹੀ ਉਸਦਾ ਇੱਕ ਹੱਥ ਨਹੀਂ ਹੈ।
ਜਿੰਦਾ ਰਹਿਣ ਲਈ ਉਹ ਹਰ ਰੋਜ਼ ਇੱਕ ਇੱਕ ਸਾਹ ਲਈ ਲੜਦੀ ਹੈ। 4 ਸਾਲ ਤੋਂ ਹਰ ਰਾਤ ਉਸ ਨੂੰ ਆਕਸੀਜਨ ਲੱਗਦੀ ਹੈ, ਪਰ ਉਸਦੇ ਹੌਸਲੇ ਦੇ ਅੱਗੇ ਕੋਰੋਨਾ ਵੀ ਹਾਰ ਗਿਆ।ਇੱਕ ਸਮੇਂ ਬੱਚੀ ਦਾ ਆਕਸੀਜਨ ਲੈਵਲ 50 ‘ਤੇ ਪਹੁੰਚ ਗਿਆ, ਪਰ ਉਸਨੇ ਹਾਰ ਨਹੀਂ ਮੰਨੀ।ਸ਼ਹਿਰ ਦੇ ਇਲੈਕਟ੍ਰਿਕ,ਸਾਂਘੀ ਕਾਲੋਨੀ ਨਿਵਾਸੀ ਅਨਿਲ ਦੱਤਾ ਦੀ ਦੂਜੇ ਨੰਬਰ ਦੀ ਬੇਟੀ ਸਿਮੀ ਹੈ।2008 ‘ਚ ਸਿਮੀ ਗਰਭ ‘ਚ ਸੀ, ਉਦੋਂ ਹਸਪਤਾਲ ‘ਚ ਸੋਨੋਗ੍ਰਾਫੀ ਹੋਈ ਸੀ।
ਡਾਕਟਰਾਂ ਨੇ ਦੋਵਾਂ ਰਿਪੋਰਟਾਂ ‘ਚ ਸਭ ਕੁੱਝ ਚੰਗਾ ਦੱਸਿਆ ਸੀ।2009 ‘ਚ ਸਿਮੀ ਦਾ ਜਨਮ ਹੋਇਆ, ਤਾਂ ਪਰਿਵਾਰ ‘ਚ ਮਾਯੂਸੀ ਛਾ ਗਈ।ਉਸਦਾ ਖੱਬਾ ਹੱਥ ਨਹੀ ਸੀ।ਰੀੜ ਦੀ ਹੱਡੀ ਫਿਊਜ਼ ਸੀ ਅਤੇ ਕਿਡਨੀ ਵੀ ਅਵਿਕਸਿਤ ਸੀ।8 ਸਾਲ ਬਾਅਦ ਇੱਕ ਫੇਫੜਾ ਵੀ ਪੂਰੀ ਤਰਾਂ ਸੁੰਗੜ ਗਿਆ।ਫੇਫੜੇ ਦੇ ਸੁੰਗੜਨ ਕਾਰਨ ਆਕਸੀਜਨ ਲੈਵਲ 60 ਤੱਕ ਪਹੁੰਚ ਗਿਆ।ਉਸ ਨੂੰ ਹਰ ਰੋਜ਼ ਰਾਤ ‘ਚ ਆਕਸੀਜਨ ਲਗਾਈ ਜਾਂਦੀ ਹੈ।
ਅਜਿਹਾ ‘ਚ ਜਦੋਂ ਕੋਰੋਨਾ ਫੈਲਿਆ ਤਾਂ ਮਾਤਾ ਪਿਤਾ ਨੇ ਉਸਦਾ ਬਹੁਤ ਖਿਆਲ ਰੱਖਿਆ ਪਰ ਕੁਝ ਸਮੇਂ ਬਾਅਦ ਅਨਿਲ ਦੱਤਾ ਵੀ ਸੰਕਰਮਣ ਦੀ ਚਪੇਟ ‘ਚ ਆ ਗਏ।ਕੁਝ ਦਿਨਾਂ ਬਾਅਦ ਸਿਮੀ ਵੀ ਸੰਕਰਮਿਤ ਹੋ ਗਈ।ਉਹ ਏ ਸਿਮਟੋਮੈਟਿਕ ਸੀ।ਉਦੋਂ ਉਸਦਾ ਆਕਸੀਜਨ ਲੈਵਲ 50 ਤੱਕ ਚਲਾ ਗਿਆ।ਇਸ ਦੌਰਾਨ ਪਰਿਵਾਰ ਨੇ ਡਾ. ਮੁਥੀਹ ਪੈਰਿਯਾਕੁਪਨ ਦੀ ਸਲਾਹ ਦਿੱਤੀ।ਘਰ ‘ਚ ਹੀ ਉਸ ਨੂੰ ਬਾਇਉਪੇ ਅਤੇ ਆਕਸੀਜਨ ਲਗਾਈ।ਕਈ ਦਿਨਾਂ ਤੱਕ ਉਹ ਇਸੇ ਸਥਿਤੀ ‘ਚ ਰਹੀ।ਪਰ ਫਿਰ ਵੀ ਉਸ ਨੇ ਹੌਸਲਾ ਨਹੀ ਹਾਰਿਆ ਅਤੇ 12 ਦਿਨ ਬਾਅਦ ਕੋਰੋਨਾ ਤੋਂ ਵੀ ਜੰਮ ਜਿੱਤ ਲਈ।