girl commits suicide: ਉੱਤਰ-ਪ੍ਰਦੇਸ਼ ਨੇ ਬਦਾਂਯੂ ਜ਼ਿਲੇ ਦੇ ਉਝਾਨੀ ਖੇਤਰ ਦੇ ਇੱਕ ਪਿੰਡ ‘ਚ ਭਰੀ ਪੰਚਾਇਤ ‘ਚ ਨੌਜਵਾਨ ਵਲੋਂ ਵਿਆਹ ਤੋਂ ਇੰਨਕਾਰ ਕਰਨ ‘ਤੇ ਪ੍ਰੇਸ਼ਾਨ ਨੌਜਵਾਨ ਨੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਦੋਸ਼ੀ ਨੌਜਵਾਨ ਵਿਰੁੱਧ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।ਦੋਸ਼ੀ ਦੀ ਤਲਾਸ਼ ਜਾਰੀ ਹੈ।ਪੁਲਸ ਨੇ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ, ਉਝਾਨੀ ਕੋਤਵਾਲੀ ਖੇਤਰ ਦੇ ਸਕਰੀ ਜੰਗਲ ਪਿੰਡ ਦੀ ਨਿਵਾਸੀ ਸ਼ਮਾ (22) ਦਾ ਵਿਆਹ ਦੋ ਮਹੀਨੇ ਪਹਿਲਾਂ ਪਿੰਡ ਦੇ ਹੀ ਅਤੀਕ ਨਾਮ ਦੇ ਨੌਜਵਾਨ ਨਾਲ ਤੈਅ ਕੀਤਾ ਗਿਆ ਸੀ।
ਵਿਆਹ ਦੀ ਤਾਰੀਖ ਨਜ਼ਦੀਕ ਆਉਣ ‘ਤੇ ਅਤੀਕ ਨੇ ਰਿਸ਼ਤੇ ਤੋਂ ਮਨ੍ਹਾਂ ਕਰ ਦਿੱਤਾ।ਪਿੰਡ ਦੇ ਕੁਝ ਲੋਕਾਂ ਨੇ ਐਤਵਾਰ ਸ਼ਾਮ ਦੋਵਾਂ ਪੱਖਾਂ ਨੂੰ ਸਮਝਾਕੇ ਮਾਮਲਾ ਸ਼ਾਂਤ ਕਰਾਇਆ ਸੀ।ਸੋਮਵਾਰ ਨੂੰ ਵੀ ਅਤੀਕ ਨਹੀਂ ਮੰਨਿਆ ਤਾਂ ਪਿੰਡ ਦੇ ਲੋਕਾਂ ਦੀ ਪੰਚਾਇਤ ਬੈਠੀ।ਪਰਿਵਾਰ ਮੁਤਾਬਕ ਅਤੀਕ ਨੇ ਪੰਚਾਇਤ ‘ਚ ਵਿਆਹ ਤੋਂ ਇੰਨਕਾਰ ਕੀਤਾ ਤਾਂ ਲੜਕੀ ਬਰਦਾਸ਼ਤ ਨਹੀਂ ਕਰ ਸਕੀ ਅਤੇ ਪ੍ਰੇਸ਼ਾਨ ਹੋ ਕੇ ਆਪਣੇ ਘਰ ਚਲੀ ਗਈ ਅਤੇ ਬਾਅਦ ‘ਚ ਉਸਨੇ ਖੁਦਕੁਸ਼ੀ ਕਰ ਲਈ।ਪਰਿਵਾਰ ਵਾਲੇ ਜਦੋਂ ਘਰ ਪਹੁੰਚੇ ਤਾਂ ਉਸਦੀ ਲਾਸ਼ ਲਟਕਦੀ ਦੇਖੀ।
ਸੁਖਪਾਲ ਖਹਿਰਾ ਦੇ ਘਰੋਂ LIVE ਤਸਵੀਰਾਂ, ਪਈ ED ਦੀ ਰੇਡ ਬਾਰੇ ਸੁਣੋ ਵੱਡੇ ਤੱਥ, ਹਾਈ ਕੋਰਟ ਦੇ ਵਕੀਲ ਵੀ ਪਹੁੰਚੇ !