Go First ਦੀ ਬੈਂਗਲੁਰੂ-ਦਿੱਲੀ ਫਲਾਈਟ 50 ਯਾਤਰੀਆਂ ਨੂੰ ਲਏ ਬਿਨ੍ਹਾਂ ਹੀ ਉਡਾਣ ਭਰ ਗਈ। ਇਨ੍ਹਾਂ 50 ਯਾਤਰੀਆਂ ਨੇ ਚੈੱਕ ਇਨ ਅਤੇ ਬੋਰਡਿੰਗ ਆਦਿ ਸਾਰੀਆਂ ਕਾਰਵਾਈਆਂ ਨੂੰ ਪੂਰਾ ਕਰ ਲਿਆ ਸੀ । ਫਿਰ ਵੀ Go First ਦੀ ਫਲਾਈਟ ਇਨ੍ਹਾਂ 50 ਯਾਤਰੀਆਂ ਨੂੰ ਛੱਡ ਤੇ ਬੈਂਗਲੁਰੂ ਤੋਂ ਦਿੱਲੀ ਲਈ ਉਡਾਣ ਭਰ ਗਈ । Go First ਇਸ ਮਾਮਲੇ ਵਿੱਚ ਆਪਣੀ ਅੰਦਰੂਨੀ ਜਾਂਚ ਕਰ ਰਹੀ ਹੈ। ਇਹ ਘਟਨਾ ਕੱਲ੍ਹ ਵਾਪਰੀ ਹੈ। ਬੈਂਗਲੁਰੂ ਹਵਾਈ ਅੱਡੇ ‘ਤੇ ਰਹਿ ਗਏ ਇਨ੍ਹਾਂ ਸਾਰੇ 50 ਯਾਤਰੀਆਂ ਨੂੰ Go First ਨੇ ਦੂਜੀ ਉਡਾਣ ਰਾਹੀਂ ਦਿੱਲੀ ਭੇਜ ਦਿੱਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਇਸ ਪੂਰੇ ਮਾਮਲੇ ਵਿੱਚ Go First ਤੋਂ ਰਿਪੋਰਟ ਮੰਗੀ ਹੈ। ਡੀਸੀਜੀਏ ਰਿਪੋਰਟ ਤੋਂ ਬਾਅਦ Go First ‘ਤੇ ਲੋੜੀਂਦੀ ਕਾਰਵਾਈ ਕਰ ਸਕਦਾ ਹੈ।
ਇਸ ਘਟਨਾ ਤੋਂ ਬਾਅਦ ਨਾਰਾਜ਼ ਯਾਤਰੀ ਟਵਿੱਟਰ ‘ਤੇ ਏਅਰਲਾਈਨ ਤੋਂ ਜਵਾਬ ਮੰਗ ਰਹੇ ਹਨ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੂੰ ਵੀ ਟੈਗ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿੱਚ Go First ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।
ਇਹ ਵੀ ਪੜ੍ਹੋ: Amul ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ. ਸੋਢੀ ਨੇ ਦਿੱਤਾ ਅਸਤੀਫ਼ਾ, ਜਯੇਨ ਮਹਿਤਾ ਨੇ ਸੰਭਾਲੀ ਕਮਾਨ
ਦੱਸ ਦੇਈਏ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਉਡਾਣਾਂ ਵਿੱਚ ਯਾਤਰੀਆਂ ਨਾਲ ਖਰਾਬ ਵਤੀਰਾ ਕੀਤੇ ਜਾਣ ਦੇ ਕਈ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕਈ ਜਹਾਜ਼ ਕੰਪਨੀਆਂ ਇਸ ਬਾਰੇ ਜਾਂਚ ਦਾ ਸਾਹਮਣਾ ਕਰ ਰਹੀਆਂ ਹਨ। ਉਡਾਣਾਂ ਵਿੱਚ ਗਲਤ ਵਤੀਰੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਸਹਿ-ਯਾਤਰੀਆਂ ‘ਤੇ ਸ਼ਰਾਬ ਪੀ ਕੇ ਪਿਸ਼ਾਬ ਕਰਨ ਦੇ ਦੋ ਮਾਮਲੇ ਵੀ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: