Google Doodle honours India Satellite Man: Google ਅੱਜ Doodle ਰਾਹੀਂ ਪ੍ਰਸਿੱਧ ਭਾਰਤੀ ਪ੍ਰੋਫੈਸਰ ਅਤੇ ਵਿਗਿਆਨੀ ਉਡੂਪੀ ਰਾਮਚੰਦਰ ਰਾਓ ਦਾ 89ਵਾਂ ਜਨਮਦਿਨ ਮਨਾ ਰਿਹਾ ਹੈ, ਜਿਨ੍ਹਾਂ ਨੂੰ ਲੋਕ ‘ਭਾਰਤ ਦੇ ਸੈਟੇਲਾਈਟ ਮੈਨ’ ਵਜੋਂ ਜਾਣਿਆ ਜਾਂਦਾ ਹੈ । ਪ੍ਰੋਫੈਸਰ ਰਾਓ ਦੀ ਮੌਤ 2017 ਵਿੱਚ ਹੋਈ ਸੀ। ਉਹ ਪੁਲਾੜ ਵਿਗਿਆਨੀ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਪ੍ਰਧਾਨ ਸੀ। 1932 ਵਿੱਚ ਕਰਨਾਟਕ ਦੇ ਦੂਰ-ਦੁਰਾਡੇ ਪਿੰਡ ਵਿੱਚ ਜਨਮੇ ਪ੍ਰੋਫੈਸਰ ਰਾਓ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬ੍ਰਹਿਮੰਡ ਦੇ ਵਿਗਿਆਨਕ ਅਤੇ ਡਾ.ਵਿਕਰਮ ਸਾਰਾਭਾਈ ਨਾਲ ਕੰਮ ਕਰ ਕੇ ਸ਼ੁਰੂ ਕੀਤਾ ਸੀ, ਜਿਨ੍ਹਾਂ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮਾਂ ਦਾ ਪਿਤਾ ਮੰਨਿਆ ਜਾਂਦਾ ਹੈ।
ਆਪਣੀ ਡਾਕਟਰੇਟ ਪੂਰੀ ਕਰਨ ਤੋਂ ਬਾਅਦ ਪ੍ਰੋਫੈਸਰ ਰਾਓ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਨੇ ਪ੍ਰੋਫੈਸਰ ਵਜੋਂ ਕੰਮ ਕੀਤਾ ਅਤੇ ਨਾਸਾ ਦੇ ‘ਪਾਇਨੀਅਰ ਅਤੇ ਐਕਸਪਲੋਰਰ ਸਪੇਸ ਪ੍ਰੋਬ’ ‘ਤੇ ਪ੍ਰਯੋਗ ਕੀਤੇ। ਗੂਗਲ ਡੂਡਲ ਨੇ ਅੱਜ ਧਰਤੀ ਅਤੇ ਸਿਤਾਰਿਆਂ ਦੀ ਬੈਕਗ੍ਰਾਊਂਡ ਦੇ ਨਾਲ ਪ੍ਰੋਫੈਸਰ ਰਾਓ ਦੇ ਸਕੈਚ ਨੂੰ ਦਿਖਾਇਆ ਹੈ। ਪ੍ਰੋਫੈਸਰ ਰਾਓ 1966 ਵਿੱਚ ਭਾਰਤ ਪਰਤੇ ਅਤੇ 1972 ਵਿੱਚ ਆਪਣੇ ਦੇਸ਼ ਦੇ ਸੈਟੇਲਾਈਟ ਪ੍ਰੋਗਰਾਮ ਨੂੰ ਤੇਜ਼ ਕਰਨ ਤੋਂ ਪਹਿਲਾਂ ਖਗੋਲ ਵਿਗਿਆਨ ਲਈ ਭਾਰਤ ਦੀ ਪ੍ਰਮੁੱਖ ਸੰਸਥਾ ਫਿਜ਼ੀਕਲ ਰਿਸਰਚ ਲੈਬਾਰਟਰੀ ਵਿੱਚ ਹਾਈ ਐਨਰਜੀ ਵਿਗਿਆਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
1975 ਵਿੱਚ ਭਾਰਤ ਦੇ ਪਹਿਲੇ ਉਪਗ੍ਰਹਿ ‘ਆਰਿਆਭੱਟ‘ ਦੇ ਉਦਘਾਟਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ । ਇਸ ਸੈਟੇਲਾਈਟ ਨਾਲ ਸੰਚਾਰ ਅਤੇ ਮੌਸਮ ਸਬੰਧੀ ਜਾਣਕਾਰੀ ਮਿਲਣ ਲੱਗੀ, ਜਿਸ ਨਾਲ ਦੇਸ਼ ਖ਼ਾਸਕਰ ਗ੍ਰਾਮੀਣ ਭਾਰਤ ਨੂੰ ਬਹੁਤ ਮਦਦ ਮਿਲੀ । ਗੂਗਲ ਅਨੁਸਾਰ 1984 ਤੋਂ 1994 ਤੱਕ ਪ੍ਰੋ: ਰਾਓ ਨੇ ਇਸਰੋ ਦੇ ਚੇਅਰਮੈਨ ਵਜੋਂ ਆਪਣੇ ਦੇਸ਼ ਦੇ ਪੁਲਾੜ ਪ੍ਰੋਗਰਾਮ ਨੂੰ ਉਚਾਈਆਂ ਤੱਕ ਪਹੁੰਚਾਉਣ ਲਈ ਸੇਵਾ ਨਿਭਾਈ।
ਉਨ੍ਹਾਂ ਨੇ PSLV ਵਰਗੀ ਰਾਕੇਟ ਤਕਨਾਲੋਜੀ ਵਿਕਸਤ ਕੀਤੀ, ਜਿਸ ਨੇ 250 ਤੋਂ ਵੱਧ ਸੈਟੇਲਾਈਟ ਲਾਂਚ ਕੀਤੇ। ਪ੍ਰੋਫੈਸਰ ਰਾਓ 2013 ਵਿੱਚ ‘ਸੈਟੇਲਾਈਟ ਹਾਲ ਆਫ ਫੇਮ’ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਵੀ ਬਣੇ । ਇਸੇ ਸਾਲ ਪੀਐਸਐਲਵੀ ਨੇ ਭਾਰਤ ਦੇ ਪਹਿਲੇ ‘ਇੰਟਰਪਲੇਨੇਟਰੀ ਮਿਸ਼ਨ’ ਮੰਗਲਯਾਨ ਦੀ ਸ਼ੁਰੂਆਤ ਕੀਤੀ ਜੋ ਅਜੇ ਵੀ ਮੰਗਲ ਦੇ ਦੁਆਲੇ ਘੁੰਮਦੀ ਹੈ।
ਇਹ ਵੀ ਦੇਖੋ: ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”