goons kidnapped constable of delhi police: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹਨ ਕਿ ਬਦਮਾਸ਼ਾਂ ਨੇ ਇੱਕ ਪੁਲਿਸ ਕਾਂਸਟੇਬਲ ਨੂੰ ਹੀ ਅਗਵਾ ਕਰ ਲਿਆ। ਇਹ ਘਟਨਾ 21 ਅਕਤੂਬਰ ਨੂੰ ਰਾਤ 11 ਵਜੇ ਵਾਪਰੀ। ਕਾਂਸਟੇਬਲ ਸਚਿਨ ਕਸ਼ਮੀਰੀ ਗੇਟ ਖੇਤਰ ਵਿੱਚ ਗਸ਼ਤ ਕਰ ਰਿਹਾ ਸੀ। ਉਸ ਨੇ ਬੱਸ ਵਿੱਚ ਭੀੜ ਅਤੇ ਇੱਕ ਔਰਤ ਦੀ ਚੀਕਦੇ ਹੋਏ ਅਵਾਜ ਸੁਣੀ ਤਾਂ, ਫਿਰ ਉਹ ਬੱਸ ਵਿੱਚ ਦਾਖਲ ਹੋਇਆ ਪਰ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਬੱਸ ਦੇ ਅੰਦਰ ਕੁੱਝ ਬਦਮਾਸ਼ ਹਨ। ਬਦਮਾਸ਼ਾਂ ਨੇ ਸਚਿਨ ਨੂੰ ਵੇਖਦਿਆਂ ਬੱਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਸਚਿਨ ਨੂੰ ਫੜ ਲਿਆ ਅਤੇ ਉਸਦੀ ਪਿਸਤੌਲ, ਪਰਸ ਅਤੇ ਮੋਬਾਈਲ ਖੋਹ ਲਿਆ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਕਾਂਸਟੇਬਲ ਸਚਿਨ ਨਾਲ ਕੁੱਟ ਮਾਰ ਵੀ ਕੀਤੀ। ਬਦਮਾਸ਼ਾਂ ਨੇ ਕਾਂਸਟੇਬਲ ਸਚਿਨ ਨੂੰ ਅਗਵਾ ਕਰ ਲਿਆ ਅਤੇ ਉਸਨੂੰ ਬੱਸ ਨਾਲ ਫਿਰੋਜ਼ਾਬਾਦ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸਚਿਨ ਨੂੰ ਉਥੇ ਸੁੱਟ ਦਿੱਤਾ ਅਤੇ ਬੱਸ ਲੈ ਕੇ ਫਰਾਰ ਹੋ ਗਏ। ਕਾਂਸਟੇਬਲ ਸਚਿਨ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਨੇੜਲੇ ਪੁਲਿਸ ਸਟੇਸ਼ਨ ਪਹੁੰਚੇ ਅਤੇ ਆਪਣੇ ਸੀਨੀਅਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਅਨੁਸਾਰ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ।
ਬਦਮਾਸ਼ਾਂ ਨੇ ਇੱਕ ਤਰ੍ਹਾਂ ਨਾਲ ਦਿੱਲੀ ਪੁਲਿਸ ਕਾਂਸਟੇਬਲ ਨੂੰ ਅਗਵਾ ਕਰਕੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ਸਬੰਧੀ ਕਈ ਸਵਾਲ ਵੀ ਖੜੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਪੁਲਿਸ ਇਸ ਮਾਮਲੇ ਪ੍ਰਤੀ ਬਹੁਤ ਗੰਭੀਰ ਹੈ ਅਤੇ ਸੀਨੀਅਰ ਅਧਿਕਾਰੀ ਵੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ। ਦਿੱਲੀ ਪੁਲਿਸ ਮੋਰੀ ਗੇਟ ਤੋਂ ਯਮੁਨਾ ਐਕਸਪ੍ਰੈਸ ਵੇਅ ਤੱਕ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਬੱਸ ਦੇ ਰਜਿਸਟ੍ਰੇਸ਼ਨ ਨੰਬਰ ਦੀ ਜਾਂਚ ਕਰਕੇ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਲ੍ਹਾ ਪੁਲਿਸ ਤੋਂ ਇਲਾਵਾ ਵਿਸ਼ੇਸ਼ ਸੈੱਲ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਵੀ ਦੋਸ਼ੀਆਂ ਨੂੰ ਫੜਨ ਲਈ ਯਤਨਸ਼ੀਲ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।