government purchase pulses oilseeds: ਕੇਂਦਰੀ ਸਰਕਾਰ ਵਲੋਂ ਇੱਕ ਪਾਸੇ ਜਿਥੇ ਖੇਤੀ ਬਿੱਲ ਪਾਸ ਕਰਕੇ ਕਿਸਾਨਾਂ ‘ਚ ਰੋਸ ਅਤੇ ਮੁਜ਼ਾਹਰੇ ਜਾਰੀ ਹਨ ਉਥੇ ਹੀ ਕਿਸਾਨ ਕਲਿਆਣ ਮੰਤਰਾਲੇ ਨੇ ਦੱਸਿਆ ਕਿ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਅਤੇ ਹਰਿਆਣਾ ਦੇ ਸਾਉਣੀ ਫਸਲਾਂ
ਲਈ 13.77 ਲੱਖ ਟਨ ਦਾਲਾਂ ਅਤੇ ਤਿਲਹਨ ਦੀ ਖ੍ਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ।ਇਸਦੇ ਨਾਲ ਹੀ ਮੰਤਰਾਲੇ ਨੇ ਦੱਸਿਆ ਕਿ 27 ਸਤੰਬਰ ਤੱਕ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨਾਲ 1837 ਰੁਪਏ ਪ੍ਰਤੀ ਟਨ ਮੁੱਲ ‘ਤੇ 5637 ਟਨ ਝੋਨੇ ਦੀ ਖ੍ਰੀਦ ਕੀਤੀ ਗਈ ਹੈ।ਬਾਕੀ ਸੂਬਿਆਂ ਲਈ ਝੋਨੇ ਦੀ ਖ੍ਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ।2020-21 ਦੇ ਮੌਸਮ ਲਈ ਕਪਾਹ ਦੀ ਖ੍ਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ।