govt preparing to raise smoking age to 21: ਕੇਂਦਰ ਸਰਕਾਰ ਸਿਗਟਰ ਪੀਣਾ ਭਾਵ ਸਮੋਕਿੰਗ ਦੀ ਕਾਨੂੰਨੀ ਉਮਰ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਤਿਆਰੀ ਕਰ ਰਿਹਾ ਹੈ।ਇਸ ਦੇ ਲਈ ਸਿਹਤ ਮੰਤਰਾਲਾ ਇੱਕ ਡਰਾਫਟ ਤਿਆਰ ਕਰ ਰਿਹਾ ਹੈ।ਜੇਕਰ ਇਹ ਡਰਾਫਟ ਕਾਨੂੰਨ ਬਣਦਾ ਹੈ ਤਾਂ ਸਮੋਕਿੰਗ ਕਰਨ ਦੀ ਕਾਨੂੰਨੀ ਉਮਰ ਵੱਧਕੇ 21 ਸਾਲ ਹੋ ਜਾਵੇਗੀ।ਇਸ ਡਰਾਫਟ ਵਿੱਚ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਮੁਤਾਬਕ ਸਕੂਲ ਅਤੇ ਕਾਲਜਾਂ ਦੇ 100 ਮੀਟਰ ਦੇ ਦਾਇਰੇ ‘ਚ ਸਿਗਰਟ ਆਦਿ ਤੰਬਾਕੂ ਆਦਿ ਵੇਚਣ, ਨਕਲੀ ਅਤੇ ਗੈਰਕਾਨੂੰਨੀ ਸਿਗਰਟਾਂ ਦੇ ਉਤਪਾਦਨ ਅਤੇ ਵਿਕਰੀ ‘ਤੇ 5ਸਾਲ ਤੱਕ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਇੰਨਾ ਹੀ ਨਹੀਂ ਜਨਤਕ ਥਾਵਾਂ ‘ਤੇ ਸਿਗਰਟ ਪੀਣ ‘ਤੇ ਲੱਗਣ ਵਾਲੇ ਜ਼ੁਰਮਾਨੇ ਨੂੰ ਵੀ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਇਸ ਕਾਨੂੰਨ ‘ਚ ਸੈਕਸ਼ਨ 7 ਨੂੰ ਸੋਧ ਕੇ ਕੀਤਾ ਜਾ ਰਿਹਾ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਸਿਗਰਟ ਜਾਂ ਕੋਈ ਵੀ ਹੋਰ ਤੰਬਾਕੂ ਉਤਪਾਦ ਸੀਲ ਪੈਕ ਹੋਣਾ ਚਾਹੀਦਾ ਹੈ।ਅਸਲੀ ਪੈਕਿੰਗ ਤੋਂ ਬਾਹਰ ਇਨ੍ਹਾਂ ਦੀ ਵਿਕਰੀ ਨਹੀਂ ਹੋਵੇਗੀ।ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ ਨੇ ਸਿਗਰਟ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ ਦੀ ਮਨਜ਼ੂਰੀ ਦੇਣ ਦੀ ਉਮਰ ਨੂੰ 21 ਸਾਲ ਕਰਨ ਲਈ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਸੋਧ ਐਕਟ, 2020 ‘ਚ ਮਸੌਦਾ ਤਿਆਰ ਕੀਤਾ ਹੈ।ਇਸ ਵਿੱਚ ਪ੍ਰਸਤਾਵਿਤ ਸੋਧਾਂ ਦੇ ਤਹਿਤ ਸਿਗਰਟ ਜਾਂ ਕਿਸੇ ਹੋਰ ਤੰਬਾਕੂ ਉਤਪਾਦ ਦੀ ਵਿਕਰੀ 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਕੀਤੀ ਜਾ ਸਕੇਗੀ।
10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ