govt.scheme duare sarkar mamata govt: ਪੱਛਮੀ ਬੰਗਾਲ ‘ਚ ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਵ ਤੋਂ ਪਹਿਲਾਂ ਸਿਆਸੀ ਦਲਾਂ ਨੇ ਕਮਰ ਕੱਸ ਲਈ ਹੈ।ਮਮਤਾ ਸਰਕਾਰ ਨੇ ਚੋਣਾਵੀ ਸਾਲ ਤੋਂ ਠੀਕ ਪਹਿਲਾਂ ਇੱਕ ਵੱਡੀ ਯੋਜਨਾ ਲਾਗੂ ਕੀਤੀ ਹੈ, ਜਿਸਦੇ ਜ਼ਰੀਏ ਬੰਗਾਲ ਦੇ ਹਰ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਹੈ।ਮਮਤਾ ਸਰਕਾਰ ਨੇ ‘ਦੁਆਰੇ ਸਰਕਾਰ’ ਲਾਂਚ ਕੀਤਾ ਹੈ।ਜੋ ਕਿ ਸੂਬੇ ‘ਚ ਪੰਚਾਇਤ, ਵਾਰਡ ਲੈਵਲ ਤੱਕ ਪਹੁੰਚਾਇਆ ਜਾਵੇਗਾ।ਬੰਗਾਲ ਦੇ ਚੀਫ ਸੈਕਟਰੀ ਅਲਪਾਨ ਬੰਦੋਪਾਧਿਆਏ ਨੇ ਇਸ ਬਾਰੇ ‘ਚ ਜਾਣਕਾਰੀ ਸਾਂਝਾ ਦੀ, ਉਨ੍ਹਾਂ ਨੇ ਕਿਹਾ ਕਿ ਜੋ ਵੀ ਐੱਸਓਪੀ ਦੱਸੇ ਗਏ ਹਨ ਉਨ੍ਹਾਂ ਦਾ ਪਾਲਣ ਕਰਾਂ ਅਤੇ ਕਾਗਜਾਤ ਨੂੰ ਸਾਝਾਂ ਕਰੇ।ਇਸ ਯੋਜਨਾ ਦੇ ਤਹਿਤ ਹੁਣ ਲੋਕਾਂ ਨੂੰ ਘਰ ਬੈਠੇ ਹੀ ਐੱਸਸੀ/ਐੱਸਟੀ/ਓਬੀਸੀ/ ਅਤੇ ਹੋਰ ਅਨਸੂਚਿਕ ਨਾਲ ਜੁੜੇ ਸਰਟੀਫਿਕੇਟ ਮਿਲ ਜਾਣਗੇ।ਇਸ ਤੋਂ ਇਲਾਵਾ ਆਦੀਵਾਸੀ ਵਰਗ ਲਈ ਆਰਥਿਕ ਮੱਦਦ ਦਾ ਐਲਾਨ ਕੀਤਾ ਗਿਆ ਹੈ, 60 ਸਾਲ ਤੋਂ ਅਧਿਕ ਉਮਰ ਵਾਲੇ ਲੋਕ ਜਿਨ੍ਹਾਂ ਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ।ਬੰਗਾਲ ਸਰਕਾਰ ਨੇ ਉਨ੍ਹਾਂ ਨੂੰ ਘਰ ਬੈਠੇ 1000 ਰੁਪਏ ਪ੍ਰਤੀ ਮਹੀਨਾ ਦੇਵੇਗੀ।ਸਰਕਾਰ ਵਲੋਂ ਜਲਦ ਹੀ ਇਸਦੀ ਪ੍ਰਕ੍ਰਿਆ ਨੂੰ ਸਮਝਾ ਦਿੱਤਾ ਜਾਵੇਗਾ ਅਤੇ ਮੋਬਾਇਲ ਫੋਨ ਰਾਹੀਂ ਲੋਕ ਵਾਰਡ ਲੈਵਲ ਤੱਕ ਇਸ ਦੀ ਵਰਤੋਂ ਕਰ ਸਕਣਗੇ।
ਰਾਜ ਸਰਕਾਰ ਦੀਆਂ ਕਈ ਯੋਜਨਾਵਾਂ ਮਮਤਾ ਸਰਕਾਰ ਦੀ ਦੁਵਾਰਾ ਸਰਕਾਰ ਯੋਜਨਾ ਦੇ ਤਹਿਤ ਸ਼ਾਮਲ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਰਾਸ਼ਨ ਕਾਰਡ, ਇਸ ਨਾਲ ਜੁੜੀਆਂ ਤਬਦੀਲੀਆਂ ਘਰ ਬੈਠ ਕੇ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।ਕਬਾਇਲੀ, ਟਪਿਸ ਭਾਈਚਾਰੇ ਦੇ ਬੱਚਿਆਂ ਨੂੰ 800 ਰੁਪਏ ਸਲਾਨਾ ਵਜ਼ੀਫਾ ਮਿਲੇਗਾ।ਇਸ ਯੋਜਨਾ ਨੂੰ ਲਾਗੂ ਕਰਨ ਲਈ ਵੱਖ-ਵੱਖ ਪੱਧਰਾਂ ‘ਤੇ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਕੰਮ ਨਿਰੰਤਰ ਜਾਰੀ ਹੈ। ਗ੍ਰਾਮ ਪੰਚਾਇਤ, ਜ਼ਿਲ੍ਹਾ ਪੰਚਾਇਤ, ਜ਼ਿਲ੍ਹਾ, ਤਹਿਸੀਲ ਪੱਧਰ ’ਤੇ ਮੰਥਨ ਵੀ ਕੀਤੇ ਜਾ ਰਹੇ ਹਨ।ਮਹੱਤਵਪੂਰਨ ਗੱਲ ਇਹ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਰਾਜ ਵਿਚ ਭਾਰੀ ਜ਼ੋਰ ਲਗਾ ਰਹੀ ਹੈ। ਅਜਿਹੀ ਸਥਿਤੀ ਵਿਚ ਭਾਜਪਾ ਦੀ ਰਣਨੀਤੀ ਦਾ ਮੁਕਾਬਲਾ ਕਰਨ ਲਈ ਇਸ ਯੋਜਨਾ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਿਸਦੇ ਜ਼ਰੀਏ ਮਮਤਾ ਸਰਕਾਰ ਉਸਦੀ ਸਰਕਾਰ ਦੇ ਕੰਮ ਦੀ ਪਹੁੰਚ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ।
ਇਹ ਵੀ ਦੇਖੋ:Punjab ‘ਚ ਅੱਜ ਤੋਂ Curfew ਲਾਗੂ, ਵੇਖ ਲਓ ਕੀ ਨੇ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ…