14 ਫਰਵਰੀ ਨੂੰ ਪੂਰੀ ਦੁਨੀਆ ਵਿੱਚ ਵੈਲੇਂਟਾਈਨ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਲੋਕ ਇਸ ਨੂੰ ਲੈ ਕੇ ਉਤਸ਼ਾਹਿਤ ਰਹਿੰਦੇ ਹਨ। ਪਰ ਭਾਰਤ ਵਿੱਚ ਹੁਣ ਇਸ ਦਿਨ ਨੂੰ ਖਾਸ ਤਰੀਕੇ ਨਾਲ ਮਨਾਇਆ ਜਾਵੇਗਾ । ਦੱਸਿਆ ਜਾ ਰਿਹਾ ਹੈ ਕਿ ਇਸ ਦਿਨ ਨੂੰ ਗਊ ਮਾਤਾ ਨੂੰ ਸਤਿਕਾਰ ਦੇਣ ਲਈ ‘Cow Hug Day’ ਵਜੋਂ ਮਨਾਇਆ ਜਾਵੇਗਾ। ਯਾਨੀ ਇਸ ਦਿਨ ਨੂੰ ਗਾਂ ਨੂੰ ਜੱਫੀ ਪਾਉਣ ਦੇ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ ਪਸ਼ੂ ਭਲਾਈ ਬੋਰਡ ਵੱਲੋਂ ਇੱਕ ਅਪੀਲ ਕੀਤੀ ਗਈ ਹੈ । ਇਹ ਅਪੀਲ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਮੱਛੀ ਪਾਲਣ ਵਿਭਾਗ ਦੀਆਂ ਹਦਾਇਤਾਂ ‘ਤੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੀ ਗਈ ਹੈ। ਇਸ ਵਿੱਚ ਦੇਸ਼ ਵਿੱਚ ਗਊ ਪ੍ਰੇਮੀਆਂ ਨੂੰ 14 ਫਰਵਰੀ ਨੂੰ ‘Cow Hug Day’ ਵਜੋਂ ਮਨਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਹ ਦੇਖਦੇ ਹੋਏ ਸਮੇਂ ਦੇ ਨਾਲ ਪੱਛਮੀ ਸੰਸਕ੍ਰਿਤੀ ਕਾਰਨ ਵੈਦਿਕ ਪਰੰਪਰਾਵਾਂ ਲਗਭਗ ਖ਼ਤਮ ਹੋਣ ਦੀ ਕਗਾਰ ‘ਤੇ ਹਨ, ਇਸ ਲਈ 14 ਫਰਵਰੀ ਨੂੰ ‘Cow Hug Day’ ਵਜੋਂ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਾਰਤ ‘ਚ ਪਹਿਲੀ ਵਾਰ ਮਹਿਲਾ ਤੋਂ ਪੁਰਸ਼ ਬਣੇ ਵਿਅਕਤੀ ਨੇ ਦਿੱਤਾ ਬੱਚੇ ਨੂੰ ਜਨਮ
ਦੱਸ ਦੇਈਏ ਕਿ ਨੋਟਿਸ ਵਿੱਚ ਪੱਛਮੀ ਸੰਸਕ੍ਰਿਤੀ ਦੇ ਘੇਰੇ ਦਾ ਦੋਸ਼ ਲਗਾਇਆ ਗਿਆ ਹੈ, ਜੋ ਵੈਦਿਕ ਕਾਲ ਦੀਆਂ ਪਰੰਪਰਾਵਾਂ ਨੂੰ ਮਿਟਾ ਰਿਹਾ ਹੈ ਅਤੇ ਭਾਰਤ ਦੀ ਵਿਰਾਸਤ ਨੂੰ ਖਤਮ ਕਰ ਰਿਹਾ ਹੈ। ਗਾਂ ਨੂੰ ਜੱਫੀ ਪਾਉਣ ਨਾਲ ਮਾਨਸਿਕ ਖੁਸ਼ਹਾਲੀ ਮਿਲਦੀ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਲਈ ਗਊ ਦੀ ਮਹੱਤਤਾ ਨੂੰ ਸਮਝਦੇ ਹੋਏ 14 ਫਰਵਰੀ ਨੂੰ ‘Cow Hug Day’ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਬੋਰਡ ਦਾ ਸਰਕੂਲਰ 6 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: