granddaughter study home auto driver: ਮੁੰਬਈ ਦੇ 74 ਸਾਲਾ ਆਟੋ ਡਰਾਈਵਰ ਦੇਸਰਾਜ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ। ਆਰਥਿਕ ਤੰਗੀ ਕਾਰਨ 74 ਸਾਲਾ ਦੇਸਰਾਜ ਨੇ ਪੋਤੀ ਨੂੰ ਪੜ੍ਹਾਉਣ ਲਈ ਆਪਣਾ ਘਰ ਤੱਕ ਵੇਚ ਦਿੱਤਾ। ਪੁੱਤ ਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਅਤੇ ਪਤਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਬਜ਼ੁਰਗ ਦੇਸ਼ਰਾਜ ਸਖ਼ਤ ਮਿਹਨਤ ਕਰਦੇ ਹਨ। ਹਿਊਮਨਜ਼ ਆਫ਼ ਬੰਬੇ ਨਾਮੀ ਇਕ ਫੇਸਬੁੱਕ ਪੇਜ਼ ਨੇ ਉਨ੍ਹਾਂ ਦੀ ਇਸ ਦਿਲ ਝੰਜੋੜਣ ਵਾਲੀ ਸਟੋਰੀ ਸਾਂਝੀ ਕੀਤੀ ਸੀ ਅਤੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ। ਇਸ ਪਹਿਲ ਰਾਹੀਂ 20 ਲੱਖ ਰੁਪਏ ਜੁਟਾਉਣ ਦਾ ਸਬੂਤ ਸੀ ਪਰ ਇਹ ਰਾਸ਼ੀ ਇਸ ਤੋਂ ਕਿਤੇ ਵੱਧ ਇਕੱਠੀ ਹੋ ਗਈ ਹੈ। ਇਸ ਪਹਿਲ ਰਾਹੀਂ ਹੁਣ 24 ਲੱਖ ਰੁਪਏ ਇਕੱਠੇ ਕੀਤੇ ਗਏ ਹਨ ਅਤੇ ਚੈੱਕ ਆਟੋ ਡਰਾਈਵਰ ਨੂੰ ਸੌਂਪ ਦਿੱਤਾ ਗਿਆ ਹੈ।
ਹਿਊਮਨਜ਼ ਆਫ਼ ਬੰਬੇ ਨੇ ਆਟੋ ਰਿਕਸ਼ਾ ਡਰਾਈਵਰ ਦੇਸਰਾਜ ਦੀ ਕਹਾਣੀ ਸ਼ੇਅਰ ਕਰਦੇ ਹੋਏ ਲਿਖਿਆ ਕਿ 6 ਸਾਲ ਪਹਿਲਾਂ ਮੇਰਾ ਪੁੱਤ ਘਰੋਂ ਗਾਇਬ ਹੋ ਗਿਆ ਸੀ। ਉਹ ਕੰਮ ਲਈ ਘਰੋਂ ਨਿਕਲਿਆ ਅਤੇ ਕਦੇ ਵਾਪਸ ਨਹੀਂ ਆਇਆ। ਇਕ ਹਫ਼ਤੇ ਬਾਅਦ ਉਨ੍ਹਾਂ ਦੇ ਪੁੱਤ ਦੀ ਲਾਸ਼ ਮਿਲੀ ਸੀ।ਦੇਸਰਾਜ ਨੇ ਦੱਸਿਆ ਕਿ ਜਦੋਂ ਮੇਰੀ ਪੋਤੀ ਨੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ‘ਚ 80 ਫੀਸਦੀ ਅੰਕ ਹਾਸਲ ਕੀਤੇ ਤਾਂ ਪੂਰੇ ਦਿਨ,
ਮੈਂ ਜਸ਼ਨ ਮਨਾਉਣ ਲਈ ਗਾਹਕਾਂ ਨੂੰ ਮੁਫ਼ਤ ਸਵਾਰੀ ਦਿੱਤੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਪੋਤੀ ਨੇ ਕਿਹਾ ਕਿ ਉਹ ਬੀ.ਐੱਡ. ਕੋਰਸ ਲਈ ਦਿੱਲੀ ਜਾਣਾ ਚਾਹੁੰਦੀ ਹੈ ਤਾਂ ਦੇਸਰਾਜ ਦੇ ਸਾਹਮਣੇ ਇਕ ਫਿਰ ਤੋਂ ਵੱਡੀ ਸਮੱਸਿਆ ਖੜ੍ਹੀ ਹੋ ਗਈ। ਦੇਸਰਾਜ ਜਾਣਦੇ ਸਨ ਕਿ ਉਹ ਇੰਨੇ ਪੈਸੇ ਇਕੱਠੇ ਨਹੀਂ ਕਰ ਸਕਣਗੇ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਉਨ੍ਹਾਂ ਨੇ ਆਪਣੇ ਘਰ ਨੂੰ ਵੇਚ ਦਿੱਤਾ ਅਤੇ ਪੋਤੀ ਦਾ ਦਿੱਲੀ ਦੇ ਸਕੂਲ ‘ਚ ਦਾਖ਼ਲਾ ਕਰਵਾ ਦਿੱਤਾ।
‘ਪਗੜੀ ਸੰਭਾਲ ਜੱਟਾ’ ਲਹਿਰ ਨੂੰ ਯਾਦ ਕਰਦਿਆਂ ਲੋਕਾਂ ਨੇ ਸਿਰਾਂ ‘ਤੇ ਸਜਾਈਆਂ ਪੀਲੀਆਂ ਪੱਗਾਂ