grandson withdraws rs 2 .71 lakh: ਅਹਿਮਦਾਬਾਦ ਦੇ ਬਾਸਰਮਤੀ ਇਲਾਕੇ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇੱਕ ਪੋਤੇ ਨੇ ਆਪਣੀ ਦਾਦੀ ਨੇ ਨਾਲ ਧੋਖਾਧੜੀ ਕਰਦੇ ਹੋਏ ਆਨਲਾਈਨ ਲੈਣਦੇਣ ਰਾਹੀਂ 2.71 ਲੱਖ ਰੁਪਏ ਕੱਢ ਲਏ ਅਤੇ ਕਿਸੇ ਨੂੰ ਵੀ ਇਸ ਗੱਲ ਦੀ ਖਬਰ ਤੱਕ ਨਹੀਂ ਲੱਗਣ ਦਿੱਤੀ।ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਜਦੋਂ ਬਜ਼ੁਰਗ ਔਰਤ ਨੇ ਇਸਦੀ ਸ਼ਿਕਾਇਤ ਸਾਈਬਰ ਅਪਰਾਧ ਬ੍ਰਾਂਚ ‘ਚ ਕੀਤੀ ਤਾਂ ਪਤਾ ਲੱਗਿਆ ਕਿ ਔਰਤ ਦੇ ਨਾਲ ਜੋ ਧੋਖਾਧੜੀ ਹੋਈ ਹੈ ਉਹ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਪੋਤੇ ਨੇ ਹੀ ਕੀਤੀ ਹੈ।ਸਾਈਬਰ ਸੈੱਲ ਤੋਂ ਮਿਲੀ ਜਾਣਕਾਰੀ
ਮੁਤਾਬਕ, ਜਿਗਰ ਸ਼ਾਹ ਉਰਫ ਦੇਵ ਨੇ ਆਪਣੀ ਦਾਦੀ ਦੇ ਖਾਤੇ ‘ਚੋਂ 27 ਸਤੰਬਰ ਤੋਂ ਲੈ ਕੇ 20 ਨਵੰਬਰ ਦੌਰਾਨ ਆਪਣੇ ਖਾਤੇ ‘ਚ ਅਤੇ ਪੇਟੀਐੱਮ ਖਾਤੇ ‘ਚ 2.71 ਲੱਖ ਰੁਪਏ ਕੱਢੇ ਗਏ।ਦੇਵ ਨੇ ਪੈਸੇ ਕਢਵਾਉਣ ਤੋਂ ਬਾਅਦ ਦਾਦੀ ਦਾ ਮੋਬਾਇਲ ਫੋਨ ਬੰਦ ਕਰ ਦਿੱਤਾ ਸੀ।ਜਿਸ ਨਾਲ ਉਨ੍ਹਾਂ ਨੂੰ ਇਸ ਗੱਲ ਦੀ ਭਨਕ ਹੀ ਨਹੀਂ ਲੱਗੀ।ਜਦੋਂ ਫੋਨ ਸਵਿੱਚ ਆਫ ਹੋ ਗਿਆ ਤਾਂ ਦਾਦੀ ਨੂੰ ਲੱਗਾ ਕਿ ਰਿਚਾਰਜ ਖਤਮ ਹੋ ਗਿਆ ਹੈ।ਇਸ ਧੋਖਾਧੜੀ ਨੂੰ ਅੰਜ਼ਾਮ ਦੇਣ ਦੇਣ ਦੇ ਲਈ ਦੇਵ ਨੇ ਦੂਜੇ ਫੋਨ ‘ਚ ਉਸ ਨੰਬਰ ਦੀ ਵਰਤੋਂ ਕੀਤੀ ਅਤੇ ਉਸਦੇ ਆਧਾਰ ‘ਤੇ ਇੱਕ ਪੇਟੀਐੱਮ ਖਾਤਾ ਖੋਲਿਆ ਅਤੇ ਉਸ ਖਾਤੇ ਨੂੰ ਨਿਮਿਸ਼ਾਬੇਨ ਦੇ ਖਾਤੇ ਨਾਲ ਜੋੜ ਦਿੱਤਾ ਅਤੇ ਇਸਦੇ ਲਈ ਪੈਸਿਆਂ ਦਾ ਇਸਤੇਮਾਲ ਕੀਤਾ।ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।