ਗ੍ਰੇਟਰ ਨੋਇਡਾ ਵਿੱਚ ਇੱਕ ਤੇਜ਼ ਰਫਤਾਰ ਬੱਸ ਦਾ ਕਹਿਰ ਦੇਖਣ ਨੂੰ ਜਿੱਥੇ ਇੱਕ ਬੱਸ ਨੇ 7 ਲੋਕਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ। ਤਿੰਨ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ NH-91 ‘ਤੇ ਵਾਪਰਿਆ, ਜਿੱਥੇ ਕੰਪਨੀ ਤੋਂ ਕੰਮ ਕਰ ਕੇ ਪਰਤ ਰਹੇ ਕਰਮਚਾਰੀਆਂ ਨੂੰ ਬੱਸ ਨੇ ਟੱਕਰ ਮਾਰ ਦਿੱਤੀ , ਇਹ ਬੱਸ ਨੋਇਡਾ ਵੱਲ ਜਾ ਰਹੀ ਸੀ। ਇਸ ਹਾਦਸੇ ਤੋਂ ਬਾਅਦ ਰੋਡਵੇਜ਼ ਬੱਸ ਦਾ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਮੁਤਾਬਕ ਇਹ ਸਾਰੇ ਲੋਕ ਗ੍ਰੇਟਰ ਨੋਇਡਾ ਦੇ ਥਾਣਾ ਬਾਦਲਪੁਰ ਖੇਤਰ ਵਿੱਚ ਸਥਿਤ ਹੋਂਡਾ ਮੋਟਰ ਕੰਪਨੀ ਦੇ ਕਰਮਚਾਰੀ ਸਨ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਦਿੱਲੀ ਦੇ ਹਾਇਰ ਸੈਂਟਰ ਵਿੱਚ ਰੈਫਰ ਕੀਤਾ ਗਿਆ। ਪੁਲਿਸ ਨੇ ਮ੍ਰਿਤਕਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਾਰਤ ‘ਚ ਪਹਿਲੀ ਵਾਰ ਮਹਿਲਾ ਤੋਂ ਪੁਰਸ਼ ਬਣੇ ਵਿਅਕਤੀ ਨੇ ਦਿੱਤਾ ਬੱਚੇ ਨੂੰ ਜਨਮ
ਇਹ ਦਰਦਨਾਕ ਹਾਦਸਾ ਬਾਦਲਪੁਰ ਥਾਣਾ ਖੇਤਰ ਦੇ NH-91 ‘ਤੇ ਵਾਪਰਿਆ, ਜਿੱਥੇ ਸਥਿਤ ਹੋਂਡਾ ਮੋਟਰ ਕੰਪਨੀ ਦੇ ਕਰਮਚਾਰੀ ਰਾਤ ਨੂੰ 11.30 ਵਜੇ ਸ਼ਿਫਟ ਖਤਮ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਉਸੇ ਸਮੇਂ ਨੋਇਡਾ ਡਿਪੋ ਦੀ ਤੇਜ਼ ਰਫਤਾਰ ਬੱਸ ਨੇ 7 ਕਰਮਚਾਰੀਆਂ ਨੂੰ ਦਰੜ ਦਿੱਤਾ। ਇਸ ਹਾਦਸੇ ਤੋਂ ਬਾਅਦ ਉੱਥੇ ਭਗਦੜ ਮੱਚ ਗਈ। ਇਸ ਘਟਨਾ ਸਬੰਧੀ ਐਡੀਸ਼ਨਲ ਡੀਸੀਪੀ ਨੋਇਡਾ ਸੈਂਟਰਲ ਵਿਸ਼ਾਲ ਪਾਂਡੇ ਨੇ ਦੱਸਿਆ ਕਿ ਬੱਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ।
ਦੱਸ ਦੇਈਏ ਕਿ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਨੋਇਡਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਲਾਜ ਦੇ ਲਈ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਰੋਡਵੇਜ਼ ਦੀ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮੌਕੇ ਤੋਂ ਫਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: