Gujarat bharuch blast : ਗੁਜਰਾਤ ਦੇ ਭਾਰੂਚ ਜ਼ਿਲ੍ਹੇ ਵਿੱਚ ਮੰਗਲਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਝਗੜੀਆ ਦੇ ਜੀਆਈਡੀਸੀ ਵਿੱਚ ਸਥਿਤ ਕੈਮੀਕਲ ਕੰਪਨੀ ਯੂਪੀਐਲ -5 ਦੇ ਪਲਾਂਟ ਵਿੱਚ ਧਮਾਕੇ ਦੇ ਬਾਅਦ ਅੱਗ ਲੱਗ ਗਈ ਸੀ। ਇਸ ਧਮਾਕੇ ਅਤੇ ਅੱਗ ਕਾਰਨ 24 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਤੜਕੇ 2 ਵਜੇ ਧਮਾਕੇ ਨਾਲ ਅੱਗ ਲੱਗੀ ਹੈ। ਅੱਗ ਬੁਝਾਉਣ ਲਈ ਫਾਇਰ ਬਿਰਗੇਡ ਦੀਆ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਕੰਪਨੀ ਦੇ ਸੀਐਮ ਪਲਾਂਟ ਵਿੱਚ ਵਾਪਰਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸਦੀ ਆਵਾਜ਼ 15 ਕਿਲੋਮੀਟਰ ਤੱਕ ਸੁਣਾਈ ਦਿੱਤੀ। ਵਿਸਫੋਟ ਕਾਰਨ ਆਸ ਪਾਸ ਦੇ ਪਿੰਡਾਂ ਵਿੱਚ ਭੂਚਾਲ ਦੀ ਤਰ੍ਹਾਂ ਮਹਿਸੂਸ ਹੋਇਆ ਸੀ।
ਯੂਪੀਐਲ ਕੰਪਨੀ ਵਿੱਚ ਹੋਏ ਧਮਾਕੇ ਤੋਂ ਬਾਅਦ ਲੱਗੀ ਅੱਗ ਵਿੱਚ ਤਕਰੀਬਨ 24 ਕਰਮਚਾਰੀ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਭਾਰੂਚ ਅਤੇ ਵਡੋਦਰਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਧਮਾਕੇ ਦੇ ਕਾਰਨ ਨੂੰ ਸਪਸ਼ਟ ਨਹੀਂ ਕੀਤਾ ਜਾ ਸਕਿਆ ਹੈ ਪਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ।
ਇਹ ਵੀ ਦੇਖੋ : ਕਾਲੀ ਸਕਾਰਪੀਓ ਨੇ ਦੇਖੋ ਕਿਵੇਂ ਮਚਾਈ ਵੱਡੇ ਸ਼ਹਿਰ ਦੀਆਂ ਗਲੀਆਂ ‘ਚ ਤਬਾਹੀ, ਲੋਕਾਂ ਨੇ ਕੀਤੀ ਘਟਨਾ ਬਿਆਨ