gujarat board cancels class 12th board examination: ਕੋਰੋਨਾ ਸੰਕਟ ਨੂੰ ਦੇਖਦੇ ਹੋਏ ਗੁਜਰਾਤ ਸਰਕਾਰ ਨੇ ਬੱਚਿਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ।ਸੀਬੀਐੱਸਈ ਅਤੇ ਆਈਸੀਐੱਸਏ ਬੋਰਡ ਤੋਂ ਬਾਅਦ ਹੁਣ ਗੁਜਰਾਤ ਬੋਰਡ ਨੇ ਵੀ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ।ਗੁਜਰਾਤ ਸਰਕਾਰ ਨੇ ਬੁੱਧਵਾਰ ਨੂੰ 12ਵੀਂ ਦੀ ਪ੍ਰੀਖਿਆ ਰੱਦ ਕਰਨ ਦਾ ਆਦੇਸ਼ ਜਾਰੀ ਕੀਤਾ।
ਇਸ ਤੋਂ ਪਹਿਲਾਂ ਗੁਜਰਾਤ ਕੈਬਿਨੇਟ ਦੀ ਬੈਠਕ ਹੋਈ, ਜਿਸ ‘ਚ ਪ੍ਰੀਖਿਆ ਨੂੰ ਰੱਦ ਕਰਨ ‘ਤੇ ਆਮ ਸਹਿਮਤੀ ਬਣੀ।ਕੈਬਿਨੇਟ ਬੈਠਕ ‘ਚ ਇਸ ਗੱਲ ‘ਤੇ ਵੀ ਚਰਚਾ ਹੋਈ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਹਾਲਾਤ ਅਜੇ ਵੀ ਅਜਿਹੇ ਨਹੀਂ ਹਨ ਕਿ ਬੱਚਿਆਂ ਦੀ ਸਿਹਤ ਨੂੰ ਖਤਰੇ ‘ਚ ਪਾਉਣ ਦਾ ਜੋਖਿਮ ਉਠਾਇਆ ਜਾ ਸਕੇ।
ਕੱਲ ਸੀਬੀਆਈ ਬੋਰਡ ਐਗਜ਼ਾਮ ਕੈਂਸਿਲ ਕਰਨ ਦਾ ਫੈਸਲਾ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਹੀ ਕਿਹਾ ਸੀ ਕਿ ਵਿਦਿਆਰਥੀਆਂ ਦੀ ਸਿਹਤ ਸਾਡੀ ਪਹਿਲਤਾ ਹੈ।ਇਸ ਨੂੰ ਦੇਖਦੇ ਹੋਏ ਯੂਪੀ ‘ਚ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜੋ:ਦਰਦ ਦੇ 37 ਸਾਲ: ਦਰਬਾਰ ਸਾਹਿਬ ਮੱਥਾ ਟੇਕਣ ਗਏ, 12 ਸਾਲਾਂ ਪੁੱਤ ਸਣੇ 8 ਜੀਅ ਗੁਆ ਬੈਠੀ ਮਾਤਾ, ਹੰਝੂਆਂ ਦਾ ਸੈਲਾਬ ਬਚਿਆ