gujarat gov earn 78 crore rupees fine mask: ਅਹਿਮਦਾਬਾਦ ‘ਚ 57 ਘੰਟਿਆਂ ਦਾ ਕਰਫਿਊ ਦੁਬਾਰਾ ਲੱਗਾ ਹੈ।ਵਡੋਦਰਾ, ਰਾਜਕੋਟ ਅਤੇ ਸੂਰਤ ‘ਚ 2 ਦਿਨ ਦਾ ਨਾਈਟ ਕਰਫਿਊ ਹੈ।ਹਾਲਾਂਕਿ ਸੂਬੇ ‘ਚ 15 ਜੂਨ ਤੋਂ ਮਾਸਕ ਲਾਏ ਬਗੈਰ ਘੁੰਮਜ਼ ਵਾਲੇ ਲੋਕਾਂ ਦੇ ਚਾਲਾਨ ਕੱਟੇ ਜਾ ਰਹੇ ਹਨ।ਹੁਣ ਤੱਕ 26 ਲੱਖ ਲੋਕਾਂ ਤੋਂ 78 ਕਰੋੜ ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾ ਚੁੱਕਾ ਹੈ।ਇਹ ਰਕਮ ਸਟੇਚੂ ਆਫ ਯੂਨਿਟੀ ਦੀ ਸਾਲ ਭਰ ਦੀ ਕਮਾਈ ਤੋਂ ਵੀ ਕਿਤੇ ਵੱਧ ਹੈ।ਗੁਜਰਾਤ ਦੇ ਕੇਵਡਿਆ ‘ਚ 31 ਅਕਤਬੂਰ 2018 ਨੂੰ ਸਟੈਚੂ ਆਫ ਯੂਨਿਟੀ ਦੀ ਸ਼ੁਰੂਆਤ ਹੋਈ ਸੀ।
ਇਥੇ ਲੱਖਾਂ ਸਾਲਾਨੀ ਸੈਰ-ਸਪਾਟੇ ਲਈ ਆਉਂਦੇ ਹਨ।ਇਸ ਤੋਂ ਬਾਅਦ ਸਾਲਭਰ ਭਾਵ 31 ਅਕਤੂਬਰ 2019 ਤੱਕ ਸੈਲਾਨੀਆਂ ਤੋਂ 63.50 ਕਰੋੜ ਰੁਪਏ ਦੀ ਆਮਦਨੀ ਹੋਈ ਸੀ।ਗੁਜਰਾਤ ਸਰਕਾਰ ਅਤੇ ਪੁਲਸ-ਪ੍ਰਸ਼ਾਸਨ ਦੀ ਲਗਾਤਾਰ ਹਿਦਾਇਤਾਂ ਦੇ ਬਾਵਜੂਦ ਲੋਕ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਨਹੀਂ ਪਹਿਨਦੇ।ਅਹਿਮਦਾਬਾਦ ਸ਼ਹਿਰ ‘ਚ ਹੀ ਹਰ ਮਿੰਟ 120 ਤੋਂ ਵੱਧ ਲੋਕ ਮਾਸਕ ਨਾ ਪਹਿਨਣ ਕਾਰਨ ਜ਼ੁਰਮਾਨਾ ਭਰ ਚੁੱਕੇ ਹਨ।ਲੋਕ ਮਾਸਕ ਪਾਉਣ, ਇਸ ਲਈ ਅਹਿਮਦਾਬਾਦ ਹਸਪਤਾਲ ਐਂਡ ਨਰਸਿੰਗ ਹੋਮ ਐਸੋਸ਼ੀਏਸ਼ਨ ਨੇ ਜ਼ੁਰਮਾਨੇ ਦੀ ਰਕਮ ਵਧਾਉਣ ਦੀ ਅਪੀਲ ਕੀਤੀ ਸੀ।ਸਰਕਾਰੀ ਗਾਈਡਲਾਈਨਜ਼ ਮੁਤਾਬਕ, ਕੋਰੋਨਾ ਤੋਂ ਬਚਣ ਲਈ ਬਾਹਰ ਨਿਕਲਦੇ ਸਮੇਂ ਮਾਕਸ ਲਾਉਣਾ ਜਰੂਰੀ ਹੈ।ਇਸ ਲਈ ਸੂਬਾ ਸਰਕਾਰ ਨੇ ਨਾਗਰਿਕਾਂ ਨੂੰ ਸਸਤੇ ਮਾਸਕ ਮੁਹੱਈਆ ਕਰਵਾਏ ਹਨ।
ਅਮੂਲ ਮਿਲਕ ਪਾਰਲਰ ‘ਚ 5 ਮਾਸਕ ਦਾ ਪੈਕੇਟ 10 ਰੁਪਏ ‘ਚ ਉਪਲਬਧ ਹੈ।ਇਸ ਦੇ ਬਾਵਜੂਦ ਲੋਕ 2 ਰੁਪਏ ਦਾ ਮਾਸਕ ਪਾਉਣ ਲਈ ਤਿਆਰ ਨਹੀਂ ਹਨ।ਮਾਸਕ ਨਾ ਪਾਉਣ ‘ਤੇ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਹੁੰਦਾ ਹੈ।ਸੂਬੇ ‘ਚ ਹੁਣ ਬਿਨਾ ਮਾਸਕ ਫੜੇ ਜਾਣ ‘ਤੇ ਕੋਰੋਨਾ ਟੈਸਟ ਕਰਵਾਇਆ ਜਾਏਗਾ।ਜੇਕਰ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ 1 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ਅਤੇ ਪਾਜ਼ੇਟਿਵ ਆਉਣ ‘ਤੇ ਸਿੱਧਾ ਹਸਪਤਾਲ ਭੇਜ ਦਿੱਤਾ ਜਾਵੇਗਾ।ਕੋਰੋਨਾ ਅਨਲਾਕ ਦੇ ਨਿਯਮਾਂ ਦਾ ਪਾਲਣ ਕਰਾਉਣ ਲਈ ਪੁਲਸ ਮੁਲਾਜ਼ਮ ਤਾਂ ਤੈਨਾਤ ਹਨ ਨਾਲ ਹਨ ਮਿਊਂਸੀਪਲ ਕਾਰਪੋਰੇਸ਼ਨ ਨੇ ਵੀ 141 ਲੋਕਾਂ ਦੀ ਟੀਮ ਤੈਨਾਤ ਕੀਤੀ ਹੈ।ਇਸ ਟੀਮ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ‘ਤੇ ਕਾਰਵਾਈ ਕਰਦੇ ਹਨ।
ਇਹ ਵੀ ਦੇਖੋ:’10 ਦਾ ਰਿਚਾਰਜ਼ ਕਰਾ ਬੋਲਣ ਵਾਲੇ ਚਵਲਾਂ ਦੀ ਮੈਨੂੰ ਨਹੀਂ ਪ੍ਰਵਾਹ’, ਕਿਸਾਨਾਂ ਦੇ ਧਰਨੇ ‘ਤੇ ਬੋਲੇ Gurpreet Ghuggi