gujarat govt new guidelines for festival: ਗੁਜਰਾਤ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਤਿਉਹਾਰਾਂ ਦੇ ਮੱਦੇਨਜ਼ਰ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਗੁਜਰਾਤ ਸਰਕਾਰ ਨੇ ਨਰਾਤੇ,ਗਰਬਾ,ਦੀਵਾਲੀ, ਗੁਜਰਾਤੀ ਨਵਾਂ ਸਾਲ ਅਤੇ ਸ਼ਰਦ ਪੂਰਨਮਾਸ਼ੀ ਲਈ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਗੁਜਰਾਤ ਸਰਕਾਰ ਨੇ ਸੂਬੇ ‘ਚ ਮੌਜੂਦ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੇ ਨਾਲ-ਨਾਲ ਜਨਤਕ ਸਿਹਤ ਕਲਿਆਣ
ਦੇ ਮੱਦੇਨਜ਼ਰ ਆਉਣ ਵਾਲੇ ਤਿਉਹਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਸੂਬਾ ਸਰਕਾਰ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਤੇ ਫੈਸਲਿਆਂ ਨੂੰ 15 ਅਕਤੂਬਰ ਤੋਂ 2020 ਤੋਂ ਲਾਗੂ ਕਰਨਾ ਹੋਵੇਗਾ।ਗਾਈਡਲਾਈਨਜ਼ ਮੁਤਾਬਕ, ਨਰਾਤਿਆਂ ਦੌਰਾਨ ਸੂਬੇ ‘ਚ ਕੋਈ ਗਰਬਾ ਆਯੋਜਿਤ ਨਹੀਂ ਕੀਤਾ ਜਾ ਸਕਦਾ।ਨਰਾਤੇ ‘ਚ ਗਰਬਾ, ਮੂਰਤੀ ਨੂੰ ਜਨਤਕ ਰੂਪ ‘ਚ ਖੁੱਲੇ ਸਥਾਨ ‘ਤੇ ਸਥਾਪਿਤ ਅਤੇ ਉਸਦੀ ਪੂਹਾ ਕੀਤੀ ਜਾ ਸਕਦੀ ਹੈ।ਪਰ ਫੋਟੋ ਜਾਂ ਮੂਰਤੀਆਂ ਨੂੰ ਛੂਹਿਆ ਹੋਇਆ ਪ੍ਰਸਾਦ ਵੰਡਿਆ ਨਹੀਂ ਜਾ ਸਕਦਾ।ਇਸ ਲਈ ਸਥਾਨਕ ਪ੍ਰਸ਼ਾਸਨ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ।ਮੇਲਿਆਂ,ਰੈਲੀਆਂ,ਪ੍ਰਦਰਸ਼ਨੀਆਂ,ਰਾਵਣ ਦਹਿਣ,ਰਾਮਲੀਲਾ,ਸ਼ੋਭਾ ਯਾਤਰਾ ਵਰਗੇ ਵੱਡੇ ਪ੍ਰੋਗਰਾਮ ‘ਚ ਜਿਥੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੁੰਦੇ ਹਨ।ਉਨਾਂ੍ਹ ‘ਤੇ ਰੋਕ ਲਗਾਈ ਗਈ ਹੈ।200 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਅਤੇ ਪ੍ਰੋਗਰਾਮ ਦਾ ਸਮਾਂ ਇੱਕ ਘੰਟੇ ਤੱਕ ਹੋਵੇਗਾ।