Gujarat Municipal Election Results : ਗੁਜਰਾਤ ਦੀਆਂ ਲੋਕਲ ਬਾਡੀਜ਼ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਬਹੁਤੀਆਂ ਸੀਟਾਂ ਦੇ ਨਤੀਜੇ ਸਾਫ ਹੋ ਗਏ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਲੋਕਲ ਬਾਡੀਜ਼ ਚੋਣਾਂ ‘ਚ ਜਿੱਤ ਵੱਲ ਵੱਧ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਸੂਰਤ ਦੇ ਰਸਤੇ ਗੁਜਰਾਤ ‘ਚ ਐਂਟਰੀ ਮਾਰੀ ਹੈ। ‘AAP’ ਉਮੀਦਵਾਰਾਂ ਨੇ ਸੂਰਤ ‘ਚ 8 ਸੀਟਾਂ ਜਿੱਤੀਆਂ ਹਨ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਵਿਚਕਾਰ 24 ਫਰਵਰੀ ਨੂੰ ਛੇ ਮਹਾਂਨਗਰਾਂ- ਅਹਿਮਦਾਬਾਦ, ਸੂਰਤ, ਵਡੋਦਰ, ਜਾਮਨਗਰ, ਭਾਵਨਗਰ ਤੇ ਰਾਜਕੋਟ ‘ਚ ਵੋਟਿੰਗ ਹੋਈ। ਇਨ੍ਹਾਂ ਛੇ ਨਗਰ ਨਿਗਮਾਂ ‘ਚ 42.21 ਪ੍ਰਤੀਸ਼ਤ ਲੋਕਾਂ ਨੇ ਵੋਟ ਪਾਈ।
ਲੋਕਲ ਬਾਡੀਜ਼ ਚੋਣਾਂ ‘ਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਤੇ ਕਾਂਗਰਸ ਵਿਚਾਲੇ ਹੈ। ਤਾਜ਼ਾ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ 8 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਰਹੀ ਹੈ ਤੇ ਨਾਲ ਹੀ 18 ਸੀਟਾਂ ‘ਤੇ ਅੱਗੇ ਹੈ। ਸੂਰਤ ਤੋਂ ਇਲਾਵਾ ਇਸ ਸਮੇਂ ਅਹਿਮਦਾਬਾਦ, ਵਡੋਦਰਾ, ਜਾਮਨਗਰ, ਭਾਵਨਗਰ ਤੇ ਰਾਜਕੋਟ ‘ਚ ਕੋਈ ਵੀ ਪਾਰਟੀ ਉਮੀਦਵਾਰ ਅੱਗੇ ਨਹੀਂ ਹੈ। ਦੱਸ ਦਈਏ ਕਿ ਗੁਜਰਾਤ ਦੀਆਂ ਲੋਕਲ ਬਾਡੀਜ਼ ਚੋਣਾਂ ਦੀਆਂ ਛੇ ਨਗਰ ਨਿਗਮਾਂ ‘ਚ ਕੁੱਲ 2276 ਉਮੀਦਵਾਰ ਮੈਦਾਨ ‘ਚ ਹਨ। ਇਸ ਤੋਂ ਇਲਾਵਾ ਨਗਰ ਨਿਗਮ ਜੂਨਾਗੜ ਦੀਆਂ 2 ਸੀਟਾਂ ‘ਤੇ ਉਪ ਚੋਣ ਲਈ 9 ਉਮੀਦਵਾਰ ਮੈਦਾਨ ‘ਚ ਹਨ। ਗੁਜਰਾਤ ਚੋਣ ਕਮਿਸ਼ਨ ਦੇ ਅਨੁਸਾਰ, ਇੱਥੇ 1.14 ਕਰੋੜ ਵੋਟਰ ਹਨ, ਜਿਨ੍ਹਾਂ ‘ਚੋਂ 60.60 ਲੱਖ ਮਰਦ ਤੇ 54.06 ਲੱਖ ਮਹਿਲਾ ਵੋਟਰ ਹਨ।
ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਐਲਾਨ ਕੀਤਾ ਸੀ ਕਿ ਜੇ ਆਮ ਆਦਮੀ ਪਾਰਟੀ ਨਗਰ ਨਿਗਮਾਂ ‘ਚ ਆਉਂਦੀ ਹੈ ਤਾਂ ਇੱਥੇ ਵੀ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਦਿੱਲੀ ‘ਚ ਬਿਜਲੀ ਦੇ 70 ਫ਼ੀਸਦ ਘਰਾਂ ਦਾ ਬਿੱਲ ਜ਼ੀਰੋ ਆਉਂਦਾ ਹੈ ਤਾਂ ਗੁਜਰਾਤ ‘ਚ ਬਿਜਲੀ ਦੇ ਬਿੱਲ ਕਿਉਂ ਵਧਦੇ ਹਨ? ਉਨ੍ਹਾਂ ਕਿਹਾ ਸੀ ਕਿ ਦਿੱਲੀ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਤੇ ਮੁਫਤ ‘ਚ ਮਿੱਲ ਰਿਹਾ ਹੈ, ਸਰਕਾਰੀ ਸਕੂਲ ਦੀ ਸਥਿਤੀ ‘ਚ ਸੁਧਾਰ ਕਰਕੇ ਪ੍ਰਾਈਵੇਟ ਸਕੂਲਾਂ ‘ਚ ਫੀਸਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਤੇ ਇਹ ਗੁਜਰਾਤ ‘ਚ ਵੀ ਸੰਭਵ ਹੈ।