gujarat municipal tehsil panchayat election: ਗੁਜਰਾਤ ‘ਚ ਨਗਰਪਾਲਿਕਾ, ਜ਼ਿਲਾ ਪੰਚਾਇਤਾਂ ਅਤੇ ਤਾਲੁਕ ਪੰਚਾਇਤਾਂ ਲਈ ਹੋਈਆਂ ਚੋਣਾਂ ਦੀ ਗਿਣਤੀ ਜਾਰੀ ਹੈ।81 ਨਗਰ ਨਿਗਮ, 31 ਜ਼ਿਲਾ ਪੰਚਾਇਤ ਅਤੇ 231 ਤਾਲੁਕਾ ਪੰਚਾਇਤ ਲਈ ਹੋਈਆਂ ਚੋਣਾਂ ‘ਚ ਐਤਵਾਰ ਨੂੰ 60 ਫੀਸਦੀ ਤੋਂ ਵੱਧ ਮਤਦਾਨ ਹੋਏ ਸਨ।ਨਗਰ ਨਿਗਮ ‘ਚ 58.82 ਫੀਸਦੀ ਮਤਦਾਨ ਹੋਇਆ ਸੀ, ਦੂਜੇ ਪਾਸੇ ਜ਼ਿਲਾ ਪੰਚਾਇਤਾਂ ‘ਚ 65.80 ਫੀਸਦੀ ਅਤੇ ਤਾਲੁਕਾ ਪੰਚਾਇਤਾਂ ‘ਚ 66.60 ਫੀਸਦੀ ਮਤਦਾਨ ਹੋਇਆ ਸੀ।ਕੁਲ 8,235 ਸੀਟਾਂ ਦੇ ਲਈ ਹੋਈਆਂ ਚੋਣਾਂ ‘ਚ ਭਾਜਪਾ ਦੇ 8,161, ਕਾਂਗਰਸ ਦੇ 7,778 ਅਤੇ ਆਮ ਆਦਮੀ ਪਾਰਟੀ ਨੇ 2,090 ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਗਿਆ ਸੀ।
ਭਾਜਪਾ ਨੇਤਾ ਸੰਬਿਤ ਪਾਤਰਾ ਨੇ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਿਹਾ, ‘ਅੱਜ ਗੁਜਰਾਤ ‘ਚ ਜਿਸ ਪ੍ਰਕਾਰ ਲੋਕਲ ਬਾਡੀ ਚੋਣਾਂ ਦੇ ਨਤੀਜੇ ਆ ਰਹੇ ਹਨ।ਉਸ ਨਾਲ ਸਿੱਧ ਹੁੰਦਾ ਹੈ ਕਿ ਦੇਸ਼ ਦੇ ਬਟਵਾਰੇ ਦੀ ਰਾਜਨੀਤੀ ਨਹੀਂ ਸਗੋਂ ਸਿਰਫ ਵਿਕਾਸ ਦੀ ਰਾਜਨੀਤੀ ਚੱਲੇਗੀ।ਇਸਦੇ ਲਈ ਗੁਜਰਾਤ ਦੀ ਜਨਤਾ,ਗੁਜਰਾਤ ਦੀ ਭਾਜਪਾ ਸਰਕਾਰ ਨੂੰ ਬਹੁਤ ਬਹੁਤ ਵਧਾਈ ਅਤੇ ਸਾਰੇ ਵਰਕਰਾਂ ਦਾ ਧੰਨਵਾਦ।ਦੁਪਹਿਰ ਇੱਕ ਵਜੇ ਤੱਕ ਆਏ ਨਤੀਜਿਆਂ ‘ਚ ਭਾਜਪਾ ਵਾਧੇ ਵੱਲ ਵਧਦੀ ਦਿਸ ਰਹੀ ਹੈ।ਉਥੇ ਹੀ ਕਾਂਗਰਸ ਦਾ ਪ੍ਰਦਰਸ਼ਨ ਕਾਫੀ ਖਰਾਬ ਹੈ।ਗੁਜਰਾਤ ਦੇ ਨਗਰ ਨਿਗਮ ਤੋਂ ਬਾਅਦ ਆਪ ਨੇ ਨਗਰਪਾਲਿਕਾ, ਜ਼ਿਲਾ ਪੰਚਾਇਤ ਅਤੇ ਤਾਲੁਕਾ ਚੋਣਾਂ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ।
ਐਤਕੀ ਦਿੱਲੀ ਮੋਰਚੇ ਦੀ ਸਟੇਜ਼ ਤੋਂ ਵੇਖੋ ਸਿਰੇ ਦੀਆਂ ਗੱਲਾਂ ਕਰ ਗਿਆ ‘Kanwar Grewal’ LIVE !