gulam nabi azad: ਸੰਸਦ ਦਾ ਬਜਟ ਸੈਸ਼ਨ ਚੱਲ ਰਿਹਾ ਹੈ।ਰਾਜਸਭਾ ਦੀ ਕਾਰਵਾਈ ਦੌਰਾਨ ਸਰਕਾਰ ਅਤੇ ਵਿਰੋਧੀਆਂ ਵਿਚਾਲੇ ਧੰਨਵਾਦ ਪ੍ਰਸਤਾਵ ‘ਤੇ ਚਰਚਾ ਦਾ ਸਮਾਂ ਵਧਾ ਕੇ 15 ਘੰਟੇ ਕਰਨ ‘ਤੇ ਸਹਿਮਤੀ ਬਣ ਗਈ।ਇਸ ਦੌਰਾਨ ਵਿਰੋਧੀ ਦਲ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਕਰਨਗੇ।ਰਾਜਸਭਾ ‘ਚ ਨੇਤਾ ਵਿਰੋਧੀ ਗੁਲਾਮ ਨਬੀ ਆਜ਼ਾਦ ਨੇ ਕਿਸਾਨਾਂ ਦੇ ਮੁੱਦੇ ‘ਤੇ ਬੋਲਦੇ ਕਿਹਾ ਕਿ, ਕਿਸਾਨ ਅੰਦੋਲਨ ਦੇ ਸਿਲਸਿਲੇ ‘ਚ ਸਾਡੇ ਨਾਲ ਸ਼ਸ਼ੀ ਥਰੂਰ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ, ਪਰ ਮੈਂ ਕਹਿੰਦਾ ਹਾਂ ਕਿ ਦੇਸ਼ ਦੀ ਸੇਵਾ ਕਰਨ ਵਾਲੇ ਲੋਕਾਂ ‘ਤੇ ਦੇਸ਼ਧ੍ਰੋਹੀ ਦਾ ਕੇਸ ਚਲਾਉਣਾ ਲੋਕਤੰਤਰ ਦੇ ਵਿਰੁੱਧ ਹੋਵੇਗਾ।ਪ੍ਰਧਾਨ ਮੰਤਰੀ ਜੀ ਤੁਹਾਡੇ ਕੋਲ ਕੋਵਿਡ ਵਰਗੇ ਵੱਡੇ-ਵੱਡੇ ਮੁੱਦੇ ਹਨ ਹੱਲ ਕਰਨ ਲਈ, ਸਰਕਾਰ ਉਨਾਂ੍ਹ ‘ਤੇ ਧਿਆਨ ਦੇਵੇ।ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣਾ ਚਾਹੀਦੇ, ਪ੍ਰਧਾਨ ਮੰਤਰੀ ਖੁਦ ਇਹ ਐਲਾਨ ਕਰਨ ਤਾਂ ਚੰਗਾ ਹੋਵੇਗਾ।ਗੁਲਾਮ ਨਬੀ ਆਜ਼ਾਦ ਨੇ ਅੱਗੇ ਕਿਹਾ ਕਿ ਕਸ਼ਮੀਰ ਦੇ ਛੋਟੇ ਕਰਮਚਾਰੀ ਦੋ ਸਾਲ ਤੋਂ ਘਰ ‘ਚ ਬੈਠੇ ਹਨ।ਗੁਲਾਮ ਨਬੀ ਆਜ਼ਾਦ ਨੇ ਅੱਗੇ ਕਿਹਾ ਕਿ ਕਸ਼ਮੀਰ ਦੇ ਛੋਟੇ ਕਰਮਚਾਰੀ ਦੋ ਸਾਲ ਤੋਂ ਘਰ ‘ਚ ਬੈਠੇ ਹਨ।ਟੂਰਿਜ਼ਮ ਖਤਮ ਹੋ ਗਿਆ।ਐਜੂਕੇਸ਼ਨ ਖਤਮ ਹੋ ਗਈ, ਕਿਉਂਕਿ ਕੋਵਿਡ ਕਾਰਨ ਸਕੂਲ-ਕਾਲਜ ਬੰਦ ਰਹੇ, ਅਜੇ ਤੱਕ ਬੰਦ ਹਨ।
ਕੁਝ ਥਾਈਂ ਆਨਲਾਈਨ ਐਜੂਕੇਸ਼ਨ ਸ਼ੁਰੂ ਹੋਈ ਹੈ।ਕਸ਼ਮੀਰ ‘ਚ ਤਾਂ ਅਜੇ ਵੀ 2ਜੀ ਹੈ।ਕਸ਼ਮੀਰ ‘ਚ ਸੜਕਾਂ ਦੀ ਹਾਲਤ ਖਰਾਬ ਹੈ।ਚੰਗੀ ਗੱਲ ਤਾਂ ਹੋਈ ਕਿ ਲੋਕਲ ਬਾਡੀ ਦੇ ਇਲੈਕਸ਼ਨ ਹੋਏ, ਪਰ ਪ੍ਰਧਾਨ ਮੰਤਰੀ ਜੀ ਨੂੰ ਬਾਕੀ ਕੁਝ ਦਿਖਾਈ ਨਹੀਂ ਦਿੰਦਾ।ਨਾਰਥ-ਈਸਟ ਅਤੇ ਜੰਮੂ-ਕਸ਼ਮੀਰ ਸਾਡੇ ਲਈ ਬਹੁਤ ਜ਼ਰੂਰੀ ਹੈ।ਇਸਦੇ ਸਹੀ ਕਦਮ ਉਠਾਉਣੇ ਹੋਣਗੇ।ਰਾਜਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਆਮ ਆਦਮੀ ਪਾਰਟੀ ਦੇ ਸੰਸਦਾਂ ਨੇ ਕਿਸਾਨਾਂ ਦੇ ਮੁੱਦੇ ‘ਤੇ ਨਾਅਰੇਬਾਜ਼ੀ ਨਾਲ ਦਿਨ ਭਰ ਲਈ ਮੁਅੱਤਲ ਕਰ ਦਿੱਤਾ।ਇਸ ਤੋਂ ਪਹਿਲਾਂ ਰਾਜਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਸਦਨ ‘ਚ ਮੋਬਾਇਲ ਫੋਨ ਦੇ ਇਸਤੇਮਾਲ ‘ਤੇ ਇਤਰਾਜ਼ ਜਤਾਇਆ।ਮੰਗਲਵਾਰ ਨੂੰ ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ, ਪਰ ਇਸ‘ ਤੇ ਵਿਚਾਰ-ਵਟਾਂਦਰੇ ਨਹੀਂ ਹੋਈ। ਤਿੰਨ ਵਾਰ ਮੁਲਤਵੀ ਕਰਨ ਤੋਂ ਬਾਅਦ ਜਦੋਂ ਘਰ ਦੁਪਹਿਰ 12.30 ਵਜੇ ਸ਼ੁਰੂ ਹੋਇਆ, ਤਦ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਲਗਾਏ ਗਏ। ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਗਈ।