Gupkar’s meeting started: ਸ੍ਰੀਨਗਰ: ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ‘ਗੁਪਕਾਰ ਐਲਾਨ’ ‘ਤੇ ਭਵਿੱਖ ਦੀ ਕਾਰਵਾਈ ਲਈ ਬਲੂਪ੍ਰਿੰਟ ਤਿਆਰ ਕਰਨ ਲਈ ਆਪਣੀ ਰਿਹਾਇਸ਼ ‘ਤੇ ਇੱਕ ਮੀਟਿੰਗ ਸੱਦੀ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਸਣੇ ਛੇ ਪਾਰਟੀਆਂ ਦੇ ਆਗੂ ਇਸ ਬੈਠਕ ਵਿੱਚ ਸ਼ਾਮਿਲ ਹੋਏ ਹਨ। ਕਾਂਗਰਸ, ਪੀਪਲਜ਼ ਕਾਨਫਰੰਸ ਅਤੇ ਸੀ ਪੀ ਐਮ ਦੇ ਨੇਤਾ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ। ਦੱਸ ਦਈਏ ਕਿ ਬੁੱਧਵਾਰ ਨੂੰ ਫਾਰੂਕ ਅਬਦੁੱਲਾ ਅਤੇ ਉਸਦੇ ਬੇਟੇ ਉਮਰ ਅਬਦੁੱਲਾ ਨੇ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕੀਤੀ ਸੀ। ਮੁਫਤੀ ਨੂੰ 14 ਮਹੀਨਿਆਂ ਦੀ ਹਿਰਾਸਤ ਤੋਂ ਬਾਅਦ ਮੰਗਲਵਾਰ ਨੂੰ ਰਿਹਾ ਕੀਤਾ ਗਿਆ ਸੀ। ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ, “ਮੈਂ ਅਤੇ ਮੇਰੇ ਪਿਤਾ ਜੀ ਮਹਿਬੂਬਾ ਮੁਫਤੀ ਸਾਹਿਬਾ ਨੂੰ ਮਿਲੇ ਅਤੇ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪੀਡੀਪੀ ਆਗੂ ਨੇ ਵੀਰਵਾਰ ਨੂੰ ‘ਘੋਸ਼ਣਾ ਪੱਤਰ ਐਲਾਨਨਾਮੇ’ ਦੇ ਹਸਤਾਖਰਾਂ ਦੀ ਬੈਠਕ ਵਿੱਚ ਸ਼ਾਮਿਲ ਹੋਣ ਦਾ ਸੱਦਾ ਸਵੀਕਾਰ ਕਰ ਲਿਆ ਹੈ।”
ਉਮਰ ਨੇ ਕਿਹਾ, “ਉਨ੍ਹਾਂ ਨੇ ਕੱਲ੍ਹ ਦੁਪਹਿਰ ਬਾਅਦ ਗੁਪਕਾਰ ਐਲਾਨਨਾਮੇ ਦੇ ਹਸਤਾਖਰਾਂ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਫਾਰੂਕ ਸਾਹਿਬ ਦੇ ਸੱਦੇ ਨੂੰ ਨਿਮਰਤਾ ਨਾਲ ਸਵੀਕਾਰ ਕਰ ਲਿਆ ਹੈ।” ਗੁਪਕਾਰ ਘੋਸ਼ਣਾ ਪੱਤਰ ਵਿੱਚ ਕਿਹਾ ਗਿਆ ਕਿ ਪਾਰਟੀਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਉਹ ਜੰਮੂ-ਕਸ਼ਮੀਰ ਦੀ ਪਛਾਣ, ਖੁਦਮੁਖਤਿਆਰੀ ਅਤੇ ਵਿਸ਼ੇਸ਼ ਰੁਤਬੇ ਨੂੰ ਕਾਇਮ ਰੱਖਣ ਲਈ ਮਿਲ ਕੇ ਕੰਮ ਕਰਨਗੀਆਂ। ਦੱਸ ਦੇਈਏ ਕਿ ਪੀਡੀਪੀ ਸਮੇਤ ਹੋਰ ਪਾਰਟੀਆਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਪੂਰਾ ਰਾਜ ਦਾ ਦਰਜਾ ਦੇਵੇ ਅਤੇ ਧਾਰਾ 370 ਦੇ ਫੈਸਲੇ ‘ਤੇ ਮੁੜ ਵਿਚਾਰ ਕਰੇ। ਪਿੱਛਲੇ ਸਾਲ 5 ਅਗਸਤ ਨੂੰ, ਮੋਦੀ ਸਰਕਾਰ ਨੇ ਧਾਰਾ 370 ਹਟਾ ਦਿੱਤੀ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ।