gurindar singh khalsa join farmer protest: ਪਿਛਲ਼ੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਦੇਸ਼ ‘ਚ ਕਿਸਾਨ ਅੰਦੋਲਨ ਚੱਲ ਰਿਹਾ ਹੈ।ਕਿਸਾਨ ਪਿਛਲੇ 4 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।ਦੇਸ਼-ਵਿਦੇਸ਼ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ।ਪਾਪ ਸਟਾਰ ਰਿਹਾਨਾ, ਮਸ਼ਹੂਰ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਤੋਂ ਬਾਅਦ ਹੁਣ ਅਮਰੀਕਾ ‘ਚ ਭਾਰਤੀ ਮੂਲ ਦੇ ਪ੍ਰਸਿੱਧ ਇਨੋਵੇਟਰ ਅਤੇ ਫਿਲਨਥ੍ਰੋਪਿਸਟ ਗੁਰਿੰਦਰ ਸਿੰਘ ਖਾਲਸਾ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ।ਗੁਰਿੰਦਰ ਸਿੰਘ 29 ਮਾਰਚ ਨੂੰ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ‘ਚ ਭਾਗ ਲੈਣ ਪਹੁੰਚੇ ਸਨ।
30 ਮਾਰਚ ਨੂੰ ਵੀ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਮੌਜੂਦ ਰਹੇ।ਰੋਜ਼ਾ ਪਾਕਰਸ ਟ੍ਰੇਬਲਾਈਜ਼ਰ ਅਵਾਰਡ ਨਾਲ ਸਨਮਾਨਿਤ ਗੁਰਿੰਦਰ ਸਿੰਘ ਖਾਲਸਾ ਇੰਡੀਆਨਾਪੋਲਿਸ ‘ਚ ਰਹਿੰਦੇ ਹਨ।ਉਹ ਅਮਰੀਕਾ ‘ਚ ਸਿੱਖ ਪਾਲੀਟਿਕਲ ਐਕਸ਼ਨ ਕਮੇਟੀ (ਪੀਏਸੀ) ਦੇ ਚੇਅਰਮੈਨ ਵੀ ਹਨ।ਸੋਮਵਾਰ ਨੂੰ ਉਹ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਨ ਪਹੁੰਚੇ ਅਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।ਇਸ ਤੋਂ ਪਹਿਲਾਂ ਗੁਰਿੰਦਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਪੱਤਰ ਲਿਖ ਕੇ ਅੰਦੋਲਨ ਦਾ ਸਮਰਥਨ ਕੀਤਾ ਸੀ।
ਆਪਣੇ ਪੱਤਰ ‘ਚ ਗੁਰਿੰਦਰ ਸਿੰਘ ਨੇ ਲਿਖਿਆ ਸੀ ਮੈਂ ਗੁਰਿੰਦਰ ਸਿੰਘ ਖਾਲਸਾ, ਪੀਏਸੀ ਦਾ ਚੇਅਰਮੈਨ ਪੂਰੀ ਤਰ੍ਹਾਂ ਨਾਲ ਕਿਸਾਨ ਅੰਦੋਲਨ ਦਾ ਸਮਰਥਨ ਕਰਦਾ ਹਾਂ।ਮੌਜੂਦਾ ਸਮੇਂ ‘ਚ ਮੈਂ ਭਾਰਤ ‘ਚ ਹਾਂ ਅਤੇ ਨਿੱਜੀ ਤੌਰ ‘ਤੇ ਮੈਂ ਕਿਸਾਨ ਅੰਦੋਲਨ ‘ਚ ਸ਼ਾਮਲ ਹੋ ਕੇ ਆਪਣੀਆਂ ਭਾਵਨਾ ਵਿਅਕਤ ਕਰਨਾ ਚਾਹੁੰਦਾ ਹਾਂ।ਉਨਾਂ੍ਹ ਨੇ ਲਿਖਿਆ ਸੀ ਕਿ ਮੈਂ 29 ਅਤੇ 30 ਮਾਰਚ ਨੂੰ ਕਿਸਾਨ ਏਕਤਾ ਮੋਰਚੇ ਦੇ ਅੰਦੋਲਨ ‘ਚ ਸਿੰਘੂ ਬਾਰਡਰ ‘ਤੇ ਭਾਗ ਲਵਾਂਗਾ।ਸਰਕਾਰ ਦੀ ਮਨਮਾਨੀ ਦੇ ਬਾਰੇ ‘ਚ ਗੱਲ ਕਰਦੇ ਹੋਏ ਗੁਰਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ‘ਤੇ ਸਰਕਾਰ ਦੀ ਪਕੜ ਮਜ਼ਬੂਤ ਹੈ।ਵਿਰੋਧੀ ਬਹੁਤ ਕਮਜ਼ੋਰ ਹੋ ਚੁੱਕਾ ਹੈ।ਉਹ ਇਕੱਲੇ ਦਮ ‘ਤੇ ਸਰਕਾਰ ਦੀ ਸ਼ਕਤੀ ਨੂੰ ਕੁਝ ਘੱਟ ਨਹੀਂ ਕਰ ਸਕਦਾ।ਅਜਿਹੇ ‘ਚ ਕ੍ਰਾਂਤੀ ਹੀ ਇੱਕ ਰਾਹ ਬਚਦਾ ਹੈ ਜਿਸ ਨਾਲ ਸਰਕਾਰ ਦੀ ਮਨਮਾਨੀ ਨੂੰ ਰੋਕਿਆ ਜਾ ਸਕਦਾ ਹੈ।ਜੇਕਰ ਇਸ ਅੰਦੋਲਨ ਦਾ ਸਫਲ ਨਹੀਂ ਬਣਾਇਆ ਗਿਆ ਤਾਂ ਅਗਲੀ ਕ੍ਰਾਂਤੀ ਕਰਨ ‘ਚ ਬਹੁਤ ਸਮਾਂ ਲੱਗੇਗਾ।ਸਿੰਘੂ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੂਰਾ ਪ੍ਰਵਾਸੀ ਭਾਰਤੀ ਵਰਗ ਇਸ ਅੰਦੋਲਨ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ।ਉਨਾਂ੍ਹ ਨੇ ਕਿਹਾ ਕਿ ਮੈਂ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਸਰਕਾਰ ਨੂੰ ਆਪਣੀ ਨੀਤੀ ਵਾਪਸ ਲੈਣ ਲਈ ਇੰਨੇ ਦਿਨਾਂ ਤੋਂ ਇਸ ਅੰਦੋਲਨ ਨੂੰ ਚਲਾਇਆ ਹੈ।
ਇਹ ਹੈ ਉਹ ਕਾਰ, ਜਿਸ ‘ਚ ਸਵਾਰ ਸੀ Diljaan , ਹਾਦਸੇ ‘ਚ ਉੱਡ ਗਏ ਪਰਖੱਚੇ, ਦੇਖੋ ਕਿਵੇਂ ਹੋਇਆ ਹਾਦਸਾ, ਦਰਦਨਾਕ ਤਸਵੀਰਾਂ