Gurnam Singh Chaduni says : ਪੰਜਾਬ ਤੋਂ ਲੈ ਕੇ ਹਰਿਆਣਾ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਵਿਆਪਕ ਪ੍ਰਭਾਵ ਦਿੱਖ ਰਿਹਾ ਹੈ। ਵੀਰਵਾਰ ਨੂੰ ਦਿਨ ਭਰ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੁੰਦੀ ਰਹੀ। ਕੁੱਝ ਥਾਵਾਂ ‘ਤੇ ਪੁਲਿਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਵੀ ਵਰਤੇ ਹਨ। ਪਰ ਫਿਰ ਵੀ ਕਿਸਾਨ ਦਿੱਲੀ ਜਾਣ ‘ਤੇ ਅੜੇ ਹੋਏ ਹਨ। ਹਰਿਆਣਾ ਤੋਂ ਦਿੱਲੀ ਜਾ ਰਹੇ ਕਿਸਾਨ ਹੁਣ ਦਿੱਲੀ ਤੋਂ ਜ਼ਿਆਦਾ ਦੂਰ ਨਹੀਂ ਹਨ। ਕਿਸਾਨ ਕਿਸੇ ਵੀ ਕੀਮਤ ‘ਤੇ ਦਿੱਲੀ ਜਾਣਾ ਚਾਹੁੰਦੇ ਹਨ। ਦੂਜੇ ਪਾਸੇ ਪੁਲਿਸ-ਪ੍ਰਸ਼ਾਸਨ ਉਨ੍ਹਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸਟੇਟ ਫਾਰਮਰ ਯੂਨੀਅਨ ਆਫ ਇੰਡੀਆ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਹੁਣ ਕਿਸਾਨਾਂ ਦਾ ਉਦੇਸ਼ ਸਿਰਫ ਅਤੇ ਸਿਰਫ ਦਿੱਲੀ ਪਹੁੰਚਣਾ ਹੈ ਅਤੇ ਕਿਸੇ ਵੀ ਹਾਲਤ ਵਿੱਚ ਦਿੱਲੀ ਪਹੁੰਚਿਆ ਜਾਵੇਗਾ। ਚਡੂਨੀ ਨੇ ਕਿਹਾ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਦੇਸ਼ ਦਾ ਕਿਸਾਨ ਕਦੇ ਨਹੀਂ ਰੁਕਦਾ। ਉਨ੍ਹਾਂ ਕਿਹਾ ਕਿ ਜੇ ਸਿਪਾਹੀ ਸਮੁੰਦਰ ਉੱਤੇ ਇੱਕ ਪੁਲ ਬਣਾ ਸਕਦੇ ਹਨ, ਤਾਂ ਦਿੱਲੀ ਪਹੁੰਚਣ ਦੀ ਕੀ ਗੱਲ ਹੈ?
ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਬਾਕੀਆਂ ਨੂੰ ਤਾਂ ਭਾਜਪਾ ਪਾਕਿਸਤਾਨੀ ਕਹਿ ਦਿੰਦੀ ਹੈ। ਪਰ ਅਸੀਂ ਪਾਕਿਸਤਾਨ ਤੋਂ ਨਹੀਂ ਆਏ ਹਾਂ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਸ ਆਰਡੀਨੈਂਸ ਨੂੰ ਵਾਪਿਸ ਨਹੀਂ ਲੈਂਦੀ ਤਾਂ ਅਸੀਂ ਭੁੱਖ ਨਾਲ ਵੀ ਮਰ ਜਾਣਾ ਹੈ, ਪਰ ਅਸੀਂ ਹੱਕਾਂ ਲਈ ਲੜਨਾ ਹੈ। ਅੰਦੋਲਨ ਜਾਰੀ ਰਹੇਗਾ ਅਤੇ ਅੰਦੋਲਨ ਉਦੋਂ ਤੱਕ ਨਹੀਂ ਰੁਕੇਗਾ ਜਦ ਤੱਕ ਸਰਕਾਰ ਸੜਕ ਤੇ ਨਹੀਂ ਆਉਂਦੀ ਅਤੇ ਸਾਡੇ ਨਾਲ ਗੱਲ ਨਹੀਂ ਕਰਦੀ ਅਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।
ਬੀਕੇਯੂ ਦੇ ਸੂਬਾ ਪ੍ਰਧਾਨ ਚਡੂਨੀ ਨੇ ਅੱਗੇ ਕਿਹਾ ਕਿ ਅਸੀਂ ਖੇਤੀਬਾੜੀ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਕਰਾਂਗੇ। ਸਾਡੀ ਮੁਲਾਕਾਤ ਸਿੱਧੀ ਪ੍ਰਧਾਨ ਮੰਤਰੀ ਨਾਲ ਹੋਵੇਗੀ। ਇਸਦੇ ਨਾਲ, ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਅੰਦੋਲਨ ਜਾਰੀ ਰਹੇਗਾ। ਅੰਦੋਲਨ ਕਿਸੇ ਵੀ ਕੀਮਤ ‘ਤੇ ਨਹੀਂ ਰੁਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੜਕ ‘ਤੇ ਆ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਵਾਪਿਸ ਲੈ ਲੈਣਗੇ।
ਇਹ ਵੀ ਦੇਖੋ : ਹਰਿਆਣੇ ਨੇ ਜੋੜੇ ਹੱਥ, ਪੰਜਾਬ ਦੇ ਕਿਸਾਨ ਭੇਜੇ ਦਿੱਲੀ ਵੱਲ