ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਜਾਣਕਾਰੀ ਮੁਤਾਬਕ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਭਲਕੇ ਯਾਨੀ ਕਿ 18 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਫੈਸਲਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਨੇ ਕਿਹਾ ਕਿ ਯਾਤਰੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਚਾਰਧਾਮ ਦੀ ਯਾਤਰਾ ਸ਼ੁਰੂ ਕਰਨ ਲਈ ਉੱਤਰਾਖੰਡ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਸ਼ਰਧਾਲੂ 18 ਸਤੰਬਰ ਯਾਨੀ ਕਿ ਕੱਲ੍ਹ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਜਿਸ ਵਿੱਚ 1000 ਸ਼ਰਧਾਲੂ ਇੱਕ ਦਿਨ ਵਿੱਚ ਦਰਸ਼ਨ ਕਰ ਸਕਣਗੇ।
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਹਰੀ ਰਾਜਾਂ ਤੋਂ ਉੱਤਰਾਖੰਡ ਰਾਜਾਂ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਲਾਜ਼ਮੀ ਤੌਰ ‘ਤੇ ਸਮਾਰਟ ਸਿਟੀ ਦੇ ਵੈੱਬ ਪੋਰਟਲ ‘ਤੇ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਸ਼ਰਧਾਲੂਆਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਨੋ ਡੋਜ਼ ਲਗਵਾਉਣ ਤੋਂ 15 ਦਿਨ ਬਾਅਦ ਦਾ ਪ੍ਰਮਾਣ ਪੱਤਰ ਦਿਖਾਉਣ ‘ਤੇ ਹੀ ਉੱਤਰਾਖੰਡ ਵਿੱਚ ਦਾਖ਼ਲਾ ਮਿਲੇਗਾ।
ਇਸ ਤੋਂ ਇਲਾਵਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਸ਼ਰਧਾਲੂਆਂ ਦੇ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲੱਗੀਆਂ ਉਨ੍ਹਾਂ ਲਈ RT-PCR ਦੀ 72 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਟ੍ਰਸ੍ਟ ਵੱਲੋਂ ਜਾਰੀ ਗਾਈਡਲਾਈਨ ਅਨੁਸਾਰ 60 ਸਾਲ ਤੋਂ ਵੱਧ ਤੇ 10 ਸਾਲ ਤੋਂ ਘੱਟ ਉਮਰ ਦੇ ਸ਼ਰਧਾਲੂਆਂ ਨੂੰ ਯਾਤਰਾ ਤੋਂ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਉੱਥੇ ਹੀ ਦਿਲ ਦੇ ਰੋਗ, ਛਾਤੀ ਦੇ ਰੋਗ ਤੇ ਸ਼ੂਗਰ ਆਦਿ ਤੋਂ ਪੀੜਤ ਸ਼ਰਧਾਲੂਆਂ ਦੀ ਯਾਤਰਾ ‘ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਦੇਖੋ: ਕਾਹਲੋਂ ਨੇ ਦਿੱਤਾ ਬਿਆਨ, ਗੋਹੇ ਨਾਲ ਭਰ ‘ਤਾ ਘਰ, ਹੁਣ ਭਾਜਪਾ ਵਾਲੇ ਨਹੀਂ ਦੇਣੇਗੇ ਅਜਿਹੇ ਬੇਤੁਕੇ ਬਿਆਨ ?