Hajipur lover became kidnapper : ਬਿਹਾਰ ਦੇ ਹਾਜੀਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਲੱਗਭਗ ਚਾਰ ਮਹੀਨੇ ਪਹਿਲਾਂ, 20 ਅਕਤੂਬਰ ਨੂੰ, ਇੱਕ 3 ਸਾਲ ਦੇ ਬੱਚੇ ਨੂੰ ਜਾਧੁਆ ਤੋਂ ਅਗਵਾ ਕਰ ਲਿਆ ਗਿਆ ਸੀ। ਬੱਚੇ ਦਾ ਪਿਤਾ ਪ੍ਰਮੋਦ ਸ਼ਰਮਾ ਬਰਗਰ ਸਟਾਲ ਚਲਾਉਂਦਾ ਹੈ। ਕਾਫ਼ੀ ਭਾਲ ਕਰਨ ਤੋਂ ਬਾਅਦ ਵੀ, ਜਦੋਂ ਬੱਚਾ ਨਹੀਂ ਮਿਲਿਆ ਤਾਂ ਪਿਤਾ ਨੇ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ। ਉਸੇ ਸਮੇਂ, ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ, ਪੁਲਿਸ ਨਾ ਸਿਰਫ ਹੈਰਾਨ ਹੋਈ, ਬਲਕਿ ਬੱਚੇ ਦਾ ਪਿਤਾ ਵੀ ਹੈਰਾਨ ਰਹਿ ਗਿਆ। ਪੁਲਿਸ ਨੇ ਦੱਸਿਆ ਕਿ ਖਬਰਾਂ ਮਿਲੀਆਂ ਸਨ, ਹਾਜੀਪੁਰ ਦੇ ਯੂਸੁਫਪੁਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਇੱਕ ਪ੍ਰੈਮੀ ਜੋੜਾ ਰਹਿੰਦਾ ਹੈ ਜੋ ਹਰ ਦਿਨ ਝਗੜਾ ਕਰਦਾ ਹੈ। ਝਗੜੇ ਦੇ ਦੌਰਾਨ ਦੋਵੇਂ ਇੱਕ ਬੱਚੇ ਦੇ ਬਾਰੇ ਵੀ ਬਹਿਸ ਕਰਦੇ ਹਨ। ਗਵਾਂਢੀਆਂ ਨੇ ਇਸ ਕੇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਮੌਕੇ ‘ਤੇ ਪਹੁੰਚੀ, ਫਿਰ ਪ੍ਰੇਮੀ-ਪ੍ਰੇਮਿਕਾ ਅਤੇ ਬੱਚੇ ਨੂੰ ਲੈ ਕੇ ਪੁਲਿਸ ਥਾਣੇ ਆ ਗਈ ਪਰ ਥਾਣੇ ਆਉਣ ਤੋਂ ਬਾਅਦ ਜੋ ਖੁਲਾਸਾ ਹੋਇਆ ਉਹ ਕਹਾਣੀ ਪੂਰੀ ਫ਼ਿਲਮੀ ਨਿਕਲੀ।
ਦਰਅਸਲ, ਹਿਰਾਸਤ ਵਿੱਚ ਲਏ ਪ੍ਰੇਮੀ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ 4 ਮਹੀਨੇ ਪਹਿਲਾਂ ਬੱਚੇ ਨੂੰ ਅਗਵਾ ਕਰ ਲਿਆ ਸੀ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬੱਚਾ ਪ੍ਰਮੋਦ ਦਾ ਬੇਟਾ ਹੈ। ਪੁਲਿਸ ਨੇ ਖੁਲਾਸਾ ਕੀਤਾ ਕਿ ਵੈਸ਼ਾਲੀ ਜ਼ਿਲੇ ਦੇ ਸਰਾਏ ਨਿਵਾਸੀ ਨਿਤੀਸ਼ ਕੁਮਾਰ ਨੂੰ ਨੂਰੀ ਨਾਲ ਪ੍ਰੇਮ ਹੋ ਗਿਆ ਸੀ, ਜੋ ਉਸਦੀ ਉਮਰ ਤੋਂ ਦੁਗਣੀ ਉਮਰ ਦੀ ਹੈ। ਨਿਤੀਸ਼ ਕੁਮਾਰ ਪੇਸ਼ੇ ਤੋਂ ਡਰਾਈਵਰ ਹੈ। ਦੋਸ਼ੀ ਨਿਤੀਸ਼ ਕੁਮਾਰ ਆਪਣੀ ਸਹੇਲੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਜਦੋਂ ਨੂਰੀ ਨੇ ਬੱਚੇ ਦੀ ਖਵਾਇਸ਼ ਕੀਤੀ ਤਾਂ ਨਿਤੀਸ਼ ਨੇ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ। ਦੋਸ਼ੀ ਨਿਤੀਸ਼ ਰੋਜ਼ਾਨਾ ਬਰਗਰ ਖਾਣ ਲਈ ਨੇੜਲੇ ਬਰਗਰ ਦੇ ਸਟਾਲ ‘ਤੇ ਪਹੁੰਚਦਾ ਸੀ। ਜਿੱਥੇ ਉਸਨੇ ਬਰਗਰ ਸਟਾਲ ਦੇ ਮਾਲਕ ਦੇ ਪੁੱਤਰ ਹਰਸ਼ ਨੂੰ ਵੇਖਿਆ। ਫਿਰ 20 ਅਕਤੂਬਰ ਨੂੰ ਮੁਲਜ਼ਮ ਨੇ ਬੱਚੇ ਨੂੰ ਅਗਵਾ ਕਰ ਲਿਆ ਅਤੇ ਆਪਣੀ ਪ੍ਰੇਮਿਕਾ ਨੂਰੀ ਨੂੰ ਦੇ ਦਿੱਤਾ। ਨਿਤੀਸ਼ ਅਤੇ ਨੂਰੀ ਪਿੱਛਲੇ 4 ਮਹੀਨਿਆਂ ਤੋਂ ਮਾਸੂਮ ਬੱਚੇ ਦੇ ਨਾਲ ਰਹਿ ਰਹੇ ਸਨ। ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ, ਪੁਲਿਸ ਨੇ ਅਗਵਾ ਕੀਤੇ ਬੱਚੇ ਨੂੰ ਉਨ੍ਹਾਂ ਦੇ ਅਸਲ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਮਾਸੂਮ ਬੱਚੇ ਨੂੰ ਅਗਵਾ ਕਰਨਾ, 4 ਮਹੀਨਿਆਂ ਬਾਅਦ ਬਰਾਮਦ ਹੋਣ ਦੀ ਕਹਾਣੀ ਅਤੇ ਅਗਵਾ ਦੇ ਪਿੱਛੇ ਦੀ ਫਿਲਮ ਸਕ੍ਰਿਪਟ ਸੱਚਮੁੱਚ ਹੈਰਾਨੀਜਨਕ ਹੈ।
ਇਹ ਵੀ ਦੇਖੋ : ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ