HAL stake sale: ਭਾਰਤ ਦਾ ਪਹਿਲੀ ਸਵਦੇਸ਼ੀ ਲੜਾਕੂ ਜਹਾਜ਼ ਨਿਰਮਾਤਾ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਵਿੱਚ ਆਪਣੀ ਹਿੱਸੇਦਾਰੀ ਘਟਾਉਣ ਜਾ ਰਹੀ ਹੈ । ਸਰਕਾਰ ਆਫਰ ਫਾਰ ਸੇਲ (OFS) ਰਾਹੀਂ 15 ਪ੍ਰਤੀਸ਼ਤ ਹਿੱਸੇਦਾਰੀ ਵੇਚੇਗੀ । ਇਹ ਆਫ਼ਰ ਫਾਰ ਸੇਲ 27-28 ਅਗਸਤ ਤੱਕ ਖੁੱਲ੍ਹਾ ਰਹੇਗਾ। ਇਸ ਦੇ ਰਾਹੀਂ 5 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਹੈ।
ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ OFS ਲਈ ਫਲੋਰ ਕੀਮਤ 1001 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤੀ ਗਈ ਹੈ, ਜੋ ਕਿ ਮੌਜੂਦਾ ਸਟਾਕ ਮਾਰਕੀਟ ਕੀਮਤ ਨਾਲੋਂ 15 ਪ੍ਰਤੀਸ਼ਤ ਘੱਟ ਹੈ। ਬੁੱਧਵਾਰ ਨੂੰ NSE ‘ਤੇ HAL ਦਾ ਸ਼ੇਅਰ 1177 ਰੁਪਏ ‘ਤੇ ਬੰਦ ਹੋਇਆ। ਸਰਕਾਰ ਨੇ OFC ਰਾਹੀਂ ਸਰਕਾਰ ਨੇ 3,34,38,750 ਇਕਵਿਟੀ ਸ਼ੇਅਰ ਵੇਚਣ ਦਾ ਪ੍ਰਸਤਾਵ ਦਿੱਤਾ ਹੈ, ਜਿਸ ਵਿਚ ਕੰਪਨੀ 10% ਅਦਾਇਗੀ-ਰਹਿਤ ਸ਼ੇਅਰ ਪੂੰਜੀ ਰੱਖਦੀ ਹੈ। ਇਸ ਤੋਂ ਇਲਾਵਾ 5 ਪ੍ਰਤੀਸ਼ਤ ਹਿੱਸੇਦਾਰੀ ਯਾਨੀ 1,67,19,375 ਇਕਵਿਟੀ ਸ਼ੇਅਰ ਵੇਚਣ ਦਾ ਵਿਕਲਪ ਹੈ।
ਕੰਪਨੀ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਪੇਸ਼ਕਸ਼ ਦੇ ਆਕਾਰ ਦਾ 20 ਪ੍ਰਤੀਸ਼ਤ ਪ੍ਰਚੂਨ ਨਿਵੇਸ਼ਕਾਂ ਲਈ ਅਤੇ 25 ਪ੍ਰਤੀਸ਼ਤ ਮਿਊਚੁਅਲ ਫੰਡਾਂ ਲਈ ਰਾਖਵਾਂ ਹੋਵੇਗਾ। ਰਿਟੇਲ ਨਿਵੇਸ਼ਕਾਂ ਨੂੰ OFC ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਟ-ਆਫ ਕੀਮਤ ‘ਤੇ 5 ਪ੍ਰਤੀਸ਼ਤ ਦੀ ਛੂਟ ‘ਤੇ ਆੱਫਰ ਸ਼ੇਅਰ ਅਲਾਟ ਕੀਤੇ ਜਾਣਗੇ। ਜਨਤਕ ਖੇਤਰ ਦੀ ਰੱਖਿਆ ਕੰਪਨੀ ਐਚਏਐਲ ਵਿੱਚ ਸਰਕਾਰ ਦੀ 89.97 ਪ੍ਰਤੀਸ਼ਤ ਹਿੱਸੇਦਾਰੀ ਹੈ । ਇਹ ਕੰਪਨੀ ਨੂੰ ਮਾਰਚ 2018 ਵਿੱਚ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕੀਤਾ ਗਿਆ ਸੀ।
ਇਹ ਕੰਪਨੀ ਕਈ ਤਰ੍ਹਾਂ ਦੇ ਰੱਖਿਆ ਉਪਕਰਣ ਤਿਆਰ ਕਰਦੀ ਹੈ। ਹਿੰਦੁਸਤਾਨ ਐਰੋਨੋਟਿਕਸ ਕੰਪਨੀ ਏਅਰਕ੍ਰਾਫਟ, ਹੈਲੀਕਾਪਟਰਾਂ, ਏਵੀਓਨਿਕਸ, ਉਪਕਰਣ ਅਤੇ ਏਰੋਸਪੇਸ ਦੇ ਢਾਂਚੇ ਨੂੰ ਬਣਾਉਣ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਇਹ ਉਤਪਾਦ ਦੇ ਡਿਜ਼ਾਇਨ, ਮੁਰੰਮਤ, ਦੇਖਭਾਲ ਦਾ ਵੀ ਕੰਮ ਦੇਖਦੀ ਹੈ। ਫਾਈਟਰ ਜੈੱਟ ਤੇਜਸ, ਧਰੁਵ, ਚੀਤਾ, ਚੇਤਕ, ਲੈਂਸਰ ਅਤੇ ਰੁਦਰਾ ਇਸ ਕੰਪਨੀ ਦੇ ਉਤਪਾਦ ਹਨ।
ਦੱਸ ਦੇਈਏ ਕਿ HAL ਇੱਕ ਨਵਰਤਨ ਕੰਪਨੀ ਹੈ। HAL ਨੂੰ ਜੂਨ 2007 ਵਿੱਚ ਨਵਰਤਨ ਕੰਪਨੀ ਦਾ ਦਰਜਾ ਮਿਲਿਆ ਸੀ। ਉਤਪਾਦਨ ਦੇ ਮੁੱਲ ਦੇ ਹਿਸਾਬ ਨਾਲ ਇਹ ਰੱਖਿਆ ਖੇਤਰ ਦੀ ਇਕ ਵੱਡੀ ਕੰਪਨੀ ਹੈ। ਐੱਚਏਐਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਜ਼ਿਆਦਾਤਰ ਇਸਦੀ ਖੋਜ ‘ਤੇ ਨਿਰਭਰ ਕਰਦਾ ਹੈ। ਇਹ ਕੰਪਨੀ ਰੱਖਿਆ ਮੰਤਰਾਲੇ ਦੇ ਅਧੀਨ ਆਉਂਦੀ ਹੈ। ਸੂਚੀਬੱਧ ਕੰਪਨੀਆਂ ਦੇ ਪ੍ਰਮੋਟਰ ਓਐਫਐਸ ਦੁਆਰਾ ਸਟਾਕ ਮਾਰਕੀਟ ਵਿੱਚ ਆਪਣੀ ਹਿੱਸੇਦਾਰੀ ਨੂੰ ਘਟਾਉਂਦੇ ਹਨ। ਸੇਬੀ ਦੇ ਨਿਯਮਾਂ ਅਨੁਸਾਰ ਜੋ ਵੀ ਕੰਪਨੀ OFS ਜਾਰੀ ਕਰਨਾ ਚਾਹੁੰਦੀ ਹੈ, ਉਨ੍ਹਾਂ ਨੇ ਇਸ ਮੁੱਦੇ ਤੋਂ ਦੋ ਦਿਨ ਪਹਿਲਾਂ ਸੇਬੀ ਨੂੰ ਅਤੇ ਨਾਲ ਹੀ ਐਨਐਸਈ ਅਤੇ ਬੀਐਸਈ ਨੂੰ ਸੂਚਿਤ ਕਰਨਾ ਹੈ।