Hannan Mollah on farmers protest says: ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ ‘ਤੇ ਖੇਤੀ ਕਾਨੂੰਨਾਂ ਖਿਲਾਫ ਬੈਠੇ ਕਿਸਾਨਾਂ ਦਾ ਅੰਦੋਲਨ 53ਵੇਂ ਦਿਨ ਵੀ ਜਾਰੀ ਹੈ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੇ ਗੱਲਬਾਤ ਵੀ ਬੇਨਤੀਜਾ ਰਹੀ ਹੈ । ਹੁਣ ਅਗਲੀ ਬੈਠਕ 19 ਜਨਵਰੀ ਨੂੰ ਤੈਅ ਕੀਤੀ ਗਈ ਹੈ । ਕਿਸਾਨ ਜੱਥੇਬੰਦੀਆਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ‘ਤੇ ਅੜੀਆਂ ਹੋਈਆਂ ਹਨ,ਉੱਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ । ਕੜਾਕੇ ਦੀ ਠੰਡ ਵਿੱਚ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ । ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ਵਿੱਚ ਕਿਸਾਨ ਟਰੈਕਟਰ ਮਾਰਚ ਲਈ ਲੁਧਿਆਣਾ ਵਿੱਚ ਤਿਆਰੀਆਂ ਚੱਲ ਰਹੀਆਂ ਹਨ । ਟਰੈਕਟਰ ਮਾਰਚ ਵਿੱਚ ਹਿੱਸਾ ਲੈ ਰਹੇ ਇੱਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ 24 ਜਨਵਰੀ ਤੋਂ ਪਹਿਲਾਂ ਅਸੀਂ ਇੱਕ ਲੱਖ ਟਰੈਕਟਰ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਹੈ, ਸਾਰੇ ਮਿਲ ਕੇ ਕੰਮ ਕਰ ਰਹੇ ਹਨ।
ਕਿਸਾਨ ਯੂਨੀਅਨ ਦੇ ਸੁਪਰੀਮ ਕੋਰਟ ਵਿੱਚ ਨਿਰਪੱਖ ਲੋਕਾਂ ਦੀ ਕਮੇਟੀ ਕਾਇਮ ਕਰਨ ਦੀ ਪਟੀਸ਼ਨ ‘ਤੇ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸੱਕਤਰ ਹਨਨ ਮੋਲ੍ਹਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਅਜਿਹੀ ਕੋਈ ਗੱਲ ਵੀ ਨਹੀਂ ਸੋਚੀ ਨਾ ਚਰਚਾ ਕੀਤੀ । ਅਸੀਂ ਕੋਰਟ ਨਹੀਂ ਗਏ ਅਤੇ ਅਜੇ ਵੀ ਜਾਣ ਦਾ ਕੋਈ ਸਵਾਲ ਨਹੀਂ ਹੈ। ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਨ ਮੋਲ੍ਹਾ ਨੇ ਕਿਹਾ ਕਿ ਲਗਭਗ ਦੋ ਮਹੀਨਿਆਂ ਤੋਂ ਅਸੀਂ ਠੰਡੇ ਮੌਸਮ ਵਿੱਚ ਮਰ ਰਹੇ ਹਾਂ ਅਤੇ ਪ੍ਰੇਸ਼ਾਨ ਹੋ ਰਹੇ ਹਾਂ । ਸਰਕਾਰ ਸਾਨੂੰ ‘ਤਰੀਕ ਤੇ ਤਰੀਕ’ ਦੇ ਰਹੀ ਹੈ। ਇਸ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਅਸੀਂ ਥੱਕ ਜਾਈਏ ਅਤੇ ਜਗ੍ਹਾ ਛੱਡ ਦੇਈਏ। ਇਹ ਉਨ੍ਹਾਂ ਦੀ ਸਾਜਿਸ਼ ਹੈ।’
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਯੂਪੀ ਗੇਟ ‘ਤੇ ਅੰਦੋਲਨ ਵਿੱਚ ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ‘ਤੇ ਅੰਦੋਲਨ ਨੂੰ ਤੋੜਨ ਦਾ ਦੋਸ਼ ਲਾਇਆ । ਉਨ੍ਹਾਂ ਨੇ ਕਿਹਾ ਕਿ 15 ਤਰੀਕ ਦੀ ਬੈਠਕ ਵਿੱਚ ਪਤਾ ਲੱਗਿਆ ਕਿ ਸਰਕਾਰ ਇਸ ਅੰਦੋਲਨ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਵੰਡਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਅੰਦੋਲਨ ਪੂਰੇ ਦੇਸ਼ ਨੂੰ ਛੱਡ ਕੇ ਸਿਰਫ ਪੰਜਾਬ ਤੱਕ ਸੀਮਤ ਰਹਿ ਜਾਵੇ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ