ਅਹਿਮਦਾਬਾਦ ਪਲੇਨ ਕ੍ਰੈਸ਼ ਹਾਦਸੇ ਵਿਚ 242 ਯਾਤਰੀਆਂ ਵਿਚੋਂ 241 ਯਾਤਰੀਆਂ ਦੀ ਮੌਤ ਹੋ ਗਈ ਤੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪਲੇਨ ਵਿਚ ਬੈਠੇ ਯਾਤਰੀ ਕਿਸ ਮਕਸਦ ਲਈ ਲੰਡਨ ਜਾ ਰਹੇ ਹਨ। ਇਸੇ ਹਾਦਸੇ ਵਿਚ ਇਕ ਔਰਤ ਹਰਪ੍ਰੀਤ ਕੌਰ ਹੋਰਾ ਦੀ ਮੌਤ ਹੋ ਗਈ ਹੈ। ਉਹ ਆਪਣੇ ਪਤੀ ਨੂੰ ਜਨਮਦਿਨ ‘ਤੇ ਸਰਪ੍ਰਾਈਜ਼ ਦੇਣ ਲਈ ਲੰਡਨ ਜਾ ਰਹੀ ਸੀ।
ਦੱਸ ਦੇਈਏ ਕਿ 16 ਜੂਨ ਨੂੰ ਹਰਪ੍ਰੀਤ ਕੌਰ ਦੇ ਪਤੀ ਰੌਬਿਨ ਦਾ ਜਨਮ ਦਿਨ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਦਰਦਨਾਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਦਰਅਸਲ ਪਹਿਲਾਂ ਉਸ ਨੇ 19 ਜੂਨ ਨੂੰ ਲੰਡਨ ਜਾਣਾ ਸੀ ਪਰ ਐਨ ਮੌਕੇ ‘ਤੇ ਉਹ ਆਪਣੀ ਟਿਕਟ 19 ਦੀ ਬਜਾਏ 12 ਜੂਨ ਦੀ ਬੁੱਕ ਕਰਵਾ ਲੈਂਦੀ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ : ਸੜਕ ਹਾ.ਦ.ਸੇ ‘ਚ 17 ਸਾਲਾ ਨੌਜਵਾਨ ਦੇ ਮੁੱ.ਕੇ ਸਾ.ਹ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਜਾਣਕਾਰੀ ਮੁਤਾਬਕ ਦੋਵਾਂ ਦਾ ਵਿਆਹ 2020 ਵਿਚ ਹੋਇਆ ਸੀ। ਪਹਿਲਾਂ ਡੇਢ ਸਾਲ ਤੱਕ ਉਹ ਆਪਣੇ ਪਤੀ ਨਾਲ ਲੰਡਨ ਵਿਚ ਹੀ ਰਹੀ ਤੇ ਫਿਰ ਬਾਅਦ ਵਿਚ ਉਹ ਬੰਗਲੌਰ ਆ ਕੇ ਨੌਕਰੀ ਕਰਨ ਲੱਗਦੀ ਹੈ। ਪਤੀ ਨੂੰ ਸਰਪ੍ਰਾਈਜ਼ ਦੇਣ ਵਾਸਤੇ ਹਰਪ੍ਰੀਤ ਵੱਲੋਂ ਟਿਕਟਾਂ ਬੁੱਕ ਕਰਵਾਈਆਂ ਗਈਆਂ ਪਰ ਪਤੀ ਵੱਲੋਂ ਜ਼ਿੱਦ ਕਰਨ ‘ਤੇ ਉਸ ਵੱਲੋਂ ਟਿਕਟਾਂ ਬਦਲ ਲਈਆਂ ਗਈਆਂ। ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਵਲੋਂ ਆਪਣੀ ਨੂੰਹ ਦਾ ਅਹਿਮਦਾਬਾਦ ਵਿਚ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ ਤੇ ਦੂਜੇ ਪਾਸੇ ਹਰਪ੍ਰੀਤ ਕੌਰ ਦੇ ਪਿਤਾ ਦਾ ਵੀ DNA ਸੈਂਪਲ ਵੀ ਲਿਆ ਗਿਆ ਹੈ ਤੇ 72 ਘੰਟੇ ਬਾਅਦ ਉਨ੍ਹਾਂ ਨੂੰ ਆਪਣੀ ਧੀ ਦੀ ਮ੍ਰਿਤਕ ਦੇਹ ਮਿਲ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























