Haryana Chief Minister Khattar: ਮਹਿਲਾ ਦਿਵਸ ਦੇ ਮੌਕੇ ‘ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਟਰੈਕਟਰ ‘ਤੇ ਬਿਠਾ ਕੇ ਮਹਿਲਾ ਵਿਧਾਇਕਾਂ ਵੱਲੋਂ ਰੱਸੀ ਨਾਲ ਖਿੱਚਣ ਨੂੰ ਲੈ ਕੇ ਲਈ ਮੁੱਖ ਮੰਤਰੀ ਮਨੋਹਰ ਲਾਲ ਵਿਧਾਨ ਸਭਾ ਵਿੱਚ ਭਾਵੁਕ ਹੋ ਗਏ । ਹੰਝੂ ਪੂੰਝਦਿਆਂ ਮੁੱਖ ਮੰਤਰੀ ਨੇ ਕਿਹਾ, “ਮਹਿਲਾ ਦਿਵਸ ਮੌਕੇ ਮਹਿਲਾ ਵਿਧਾਇਕਾਂ ਨਾਲ ਮਜ਼ਦੂਰਾਂ ਵਰਗਾ ਸਲੂਕ ਹੋਇਆ । ਇਸ ਦ੍ਰਿਸ਼ ਨਾਲ ਇੰਨਾ ਦਰਦ ਹੋਇਆ ਕਿ ਉਹ ਸਾਰੀ ਰਾਤ ਸੋ ਨਹੀਂ ਸਕਿਆ। ਜਿਵੇਂ ਹੀ ਮੁੱਖ ਮੰਤਰੀ ਨੇ ਅਜਿਹਾ ਕਿਹਾ ਸਦਨ ਵਿੱਚ ਚੁੱਪੀ ਛਾ ਗਈ ।
ਇਸ ਤੋਂ ਕੁਝ ਸਮੇਂ ਬਾਅਦ ਸਾਬਕਾ ਸੀਐਮ ਭੁਪੇਂਦਰ ਸਿੰਘ ਹੁੱਡਾ ਨੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਦਿੱਲੀ ਬਾਰਡਰ ‘ਤੇ ਆਪਣੇ ਬੱਚਿਆਂ ਨਾਲ ਖੁੱਲ੍ਹੇ ਅਸਮਾਨ ਹੇਠ ਬੈਠੀਆਂ ਮਹਿਲਾਵਾਂ ਨੂੰ ਦੇਖ ਕੇ ਤੁਹਾਡਾ ਦਿਲ ਕਿਉਂ ਨਹੀਂ ਪਸੀਜਦਾ ? ਕਾਂਗਰਸੀ ਵਿਧਾਇਕ ਕਿਰਨ ਚੌਧਰੀ ਨੇ ਵੀ ਹੁੱਡਾ ਦੇ ਸੁਰ ਵਿੱਚ ਸੁਰ ਮਿਲਾਉਂਦਿਆਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਰਾਜ ਵਿੱਚ ਵੱਧ ਰਹੀਆਂ ਮਹਿਲਾਵਾਂ ‘ਤੇ ਹੋ ਰਹੇ ਅਪਰਾਧ ‘ਤੇ ਲਗਾਮ ਕਿਉਂ ਨਹੀਂ ਲਗਾਉਂਦੇ?
ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਅਤੇ ਰਾਜ ਸਰਕਾਰਾਂ ਮਹਿਲਾਵਾਂ ਨੂੰ ਸਨਮਾਨ ਲਈ ਬਹੁਤ ਸਾਰੀਆਂ ਯੋਜਨਾਵਾਂ ਲੈ ਕੇ ਆ ਰਹੀਆਂ ਹਨ । ਦੂਜੇ ਪਾਸੇ ਕਾਂਗਰਸ ਵਿਧਾਇਕਾਂ ਨਾਲ ਇਸ ਤਰ੍ਹਾਂ ਪੇਸ਼ ਆਉਂਦੀ ਹੈ । ਵਿਧਾਇਕ ਗੀਤਾ ਭੁੱਕਲ ਅਤੇ ਸ਼ਕੁੰਤਲਾ ਖਟਕ ਨੂੰ ਰੱਸੇ ਨਾਲ ਟ੍ਰੈਕਟਰਾਂ ਖਿੱਚਵਾ ਰਹੇ ਹਨ ਅਤੇ ਉਹ ਵੀ ਮਹਿਲਾ ਦਿਵਸ ਦੇ ਮੌਕੇ ‘ਤੇ। ਸਾਡੀ ਸਰਕਾਰ ਨੇ ਸਾਰਾ ਦਿਨ ਪੂਰਾ ਸਦਨ ਹੀ ਮਹਿਲਾਵਾਂ ਨੂੰ ਸੌਂਪ ਦਿੱਤਾ।
ਇਸ ਤੋਂ ਅੱਗੇ ਸੀ.ਐੱਮ ਨੇ ਕਿਹਾ ਕਿ ਇਹ ਹੋਣਾ ਚਾਹੀਦਾ ਕਿ ਮਹਿਲਾ ਦਿਵਸ ‘ਤੇ ਮਹਿਲਾ ਵਿਧਾਇਕਾਂ ਨੂੰ ਟਰੈਕਟਰ ‘ਤੇ ਬਿਠਾਉਂਦੇ ਅਤੇ ਖੁਦ ਇਸਨੂੰ ਖਿੱਚਦੇ ਤਾਂ ਇਸਦਾ ਸੰਦੇਸ਼ ਜ਼ਿਆਦਾ ਵਧੀਆ ਜਾਂਦਾ। ਵਿਰੋਧ ਕਰਨਾ ਸਭ ਦਾ ਅਧਿਕਾਰ ਹੈ, ਪਰ ਇਸ ਵਿੱਚ ਮਰਿਆਦਾ ਜ਼ਰੂਰੀ ਹੈ। ਇਸ ਦੌਰਾਨ ਕਿਰਨ ਚੌਧਰੀ ਅਤੇ ਗੀਤਾ ਭੁੱਕਲ ਵੀ ਹੁੱਡਾ ਦੇ ਸਮਰਥਨ ਵਿੱਚ ਖੜੇ ਹੋਏ ਅਤੇ ਮਹਿਲਾਵਾਂ ਵਿਰੁੱਧ ਵੱਧ ਰਹੇ ਜ਼ੁਲਮਾਂ ‘ਤੇ ਹਮਲਾ ਬੋਲਿਆ।
ਇਹ ਵੀ ਦੇਖੋ: ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”