haryana cm khattar appealed to farmer leaders: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਵੀਰਵਾਰ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪ੍ਰਦਰਸ਼ਨ ਮੁਲਤਵੀ ਕਰਨ ਦੀ ਅਪੀਲ ਕੀਤੀ।ਉਨਾਂ੍ਹ ਨੇ ਇਸਦੇ ਨਾਲ ਹੀ ਦਾਅਵਾ ਕੀਤਾ ਕਿ ਧਰਨਾ ਸਥਾਨਾਂ ‘ਤੇ ਕਿਸਾਨਾਂ ਦੀ ਆਵਾਜਾਰੀ ਨਾਲ ਪਿੰਡਾਂ ‘ਚ ਕੋਰੋਨਾ ਫੈਲ ਰਿਹਾ ਹੈ।
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨ ਬਾਅਦ ‘ਚ ਆਪਣੀ ਇੱਛਾ ਨਾਲ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਸਕਦੇ ਹਨ ਪਰ ਅਜੇ ਉਨਾਂ੍ਹ ਨੂੰ ਅੰਦੋਲਨ ਬੰਦ ਕਰ ਦੇਣਾ ਚਾਹੀਦਾ।ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹ ਧਰਨਾ ਦੁਬਾਰਾ ਸ਼ੁਰੂ ਕਰਨ ਦੀ ਇੱਛਾ ਵਿਅਕਤ ਕਰਦੇ ਹਨ ਤਾਂ ਉਹ ਸਥਿਤੀ ਨਿਯੰਤਰਣ ‘ਚ ਆਉਣ ਤੋਂ ਬਾਅਦ ਅਜਿਹਾ ਕਰਨ ਲਈ ਸੁਤੰਤਰ ਹਨ।
ਖੱਟੜ ਨੇ ਕਿਹਾ ਕਿ ਉਨਾਂ੍ਹ ਨੇ ਇੱਕ ਮਹੀਨੇ ਪਹਿਲਾਂ ਕਿਸਾਨ ਨੇਤਾਵਾਂ ਨੂੰ ਧਰਨਾ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਸੰਕਰਮਣ ਨਾ ਫੈਲੇ।ਕਿਸਾਨਾਂ ਦੇ ਧਰਨਾ ਸਥਾਨ ‘ਤੋਂ ਆਵਾਜਾਈ ਦਾ ਸੰਦਰਭ ਦਿੰਦੇ ਹੋਏ ਖੱਟੜ ਨੇ ਕਿਹਾ, ਇਨ੍ਹਾਂ ਧਰਨਿਆਂ ਦੇ ਕਾਰਨ ਚੀਜਾਂ ਸਾਹਮਣੇ ਆ ਰਹੀਆਂ ਹਨ, ਇਹ ਫੈਲ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ, ਕਈ ਪਿੰਡ ਸੰਕਰਮਣ ਦੇ ਕੇਂਦਰ ਦੇ ਰੂਪ ‘ਚ ਸਾਹਮਣੇ ਆਏ ਹਨ ਕਿਉਂਕਿ ਲੋਕ ਨਿਯਮਿਤ ਰੂਪ ਨਾਲ ਧਰਨਾ ਸਥਾਨਾਂ ‘ਤੇ ਆ ਜਾ ਰਹੇ ਹਨ।ਦੱਸਣਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਤੋਂ ਇਲਾਵਾ ਹਰਿਆਣਾ ਦੇ ਕਈ ਸਥਾਨਾਂ ‘ਤੇ ਵੀ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ।
ਖੱਟਰ ਨੇ ਕਿਹਾ, ‘ਉਨ੍ਹਾਂ ਦੇ ਨੇਤਾਵਾਂ ਨੂੰ ਹਾਲਾਤ ਨੂੰ ਸਮਝਣਾ ਚਾਹੀਦਾ ਹੈ। ਉਹ ਵਾਰ ਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ ਪਰ ਉਹ ਆਪਣੀ ਜਾਂਚ ਕਰਨ ਲਈ ਤਿਆਰ ਨਹੀਂ ਹਨ। ਜੇ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾਂਦੀ, ਤਾਂ ਕੋਈ ਨਹੀਂ ਜਾਣ ਸਕਦਾ ਕਿ ਕੌਣ ਸੰਕਰਮਿਤ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਂਚ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਲਾਗ ਲੱਗਣ ਵਾਲਿਆਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਉਸ ਅਨੁਸਾਰ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ।