ਹਰਿਆਣਾ ਦੀ ਖੱਟਰ ਸਰਕਾਰ ਹੁਣ ਪੰਜਾਬ ਦੀ ਰਾਹ ‘ਤੇ ਚੱਲ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਸੂਬੇ ਦੇ ਲੋਕਾਂ ਲਈ ਰਾਸ਼ਨ ਕਾਰਡ ਦੀ ਸਹੂਲਤ ਅਤੇ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਵੰਡ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪੰਚਕੂਲਾ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਵਿੱਚ ਜਨਤਕ ਮੀਟਿੰਗਾਂ ਅਤੇ ਹੋਰ ਗੱਲਬਾਤ ਦੌਰਾਨ ਦੋ ਐਲਾਨ ਕੀਤੇ । ਰਾਸ਼ਨ ਕਾਰਡ ਪਰਿਵਾਰ ਪਹਿਚਾਨ ਪੱਤਰ (PPP) ਨਾਲ ਜੁੜੇ ਹੋਏ ਹਨ ਅਤੇ ਇਸ ਨਾਲ ਰਾਸ਼ਨ ਕਾਰਡ ਤਿਆਰ ਕਰਨਾ ਅਤੇ ਭੇਜਣਾ ਆਸਾਨ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਦੀ ‘ਆਪ’ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਘਰ ਆਟਾ-ਦਾਲ ਯੋਜਨਾ ਦੀ ਡਿਲੀਵਰੀ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਹੋਰ ਵੀ ਐਲਾਨ ਕੀਤੇ ਹਨ। ਇਹ ਤੀਸਰਾ ਵੱਡਾ ਐਲਾਨ ਹੈ, ਜਿਸ ਵਿੱਚ ਹਰਿਆਣਾ ਨੇ ਗੁਆਂਢੀ ਰਾਜ ਪੰਜਾਬ ਦੀ ਰੀਸ ਕੀਤੀ ਹੈ।
ਇਹ ਵੀ ਪੜ੍ਹੋ: ਚੜੂਨੀ ਦੀ ਸਰਕਾਰ ਨੂੰ ਚੇਤਾਵਨੀ ‘ਘੱਟੋ-ਘੱਟ 6 ਘੰਟੇ ਦਿਓ ਬਿਜਲੀ ਦੀ ਸਪਲਾਈ, ਨਹੀਂ ਤਾਂ ਕਰਾਂਗੇ ਸੰਘਰਸ਼’
ਇਸ ਤੋਂ ਪਹਿਲਾਂ ਪੰਜਾਬ ਨੇ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨਾਲ ਲੜਨ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸਦੇ ਕੁਝ ਹੀ ਦਿਨਾਂ ਦੇ ਅੰਦਰ, ਹਰਿਆਣਾ ਨੇ ਵੀ ਹਰ ਪੱਧਰ ‘ਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਵਧੀਕ ਮੁੱਖ ਸਕੱਤਰਾਂ, ਡੀਜੀਪੀਜ਼ ਦੇ ਪੱਧਰ ਦੇ ਅਧਿਕਾਰੀਆਂ ਦਾ ਇੱਕ ਉੱਚ ਪੱਧਰੀ ਪੈਨਲ ਗਠਿਤ ਕਰ ਦਿੱਤਾ ।
ਇਸ ਤੋਂ ਇਲਾਵਾ ਪੰਜਾਬ ਨੇ ਵੀਵੀਆਈਪੀ ਕਲਚਰ ਨੂੰ ਖਤਮ ਕਰ ਕਈ ਲੋਕਾਂ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਦਾ ਇੱਕ ਹੋਰ ਕਦਮ ਚੁੱਕਿਆ ਸੀ । ਹਰਿਆਣਾ ਨੇ ਵੀ ਇਸ ਤਰਜ਼ ‘ਤੇ ਚੱਲਦਿਆਂ ਆਪਣੇ ਕਾਫਲੇ ਦੀਆਂ ਕਾਰਾਂ ਦੇ ਵੀਆਈਪੀ ਨੰਬਰਾਂ ਨੂੰ ਹਟਾ ਕੇ ਇੱਕ ਕਦਮ ਅੱਗੇ ਵਧਾਇਆ, ਜਿਨ੍ਹਾਂ ਨੂੰ ਹੁਣ ਨਿਲਾਮੀ ਲਈ ਰੱਖਿਆ ਜਾਵੇਗਾ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”