haryana govt sugarcane price increase: ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਲ 2020-21 ਦੇ ਕਰੈਸ਼ਿੰਗ ਸੈਸ਼ਨ ਲਈ ਗੰਨੇ ਦੀ ਦਰ 10 ਰੁਪਏ ਪ੍ਰਤੀ ਕੁਇੰਟਲ ਵਧਾ ਕੇ 350 ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਕੀਤਾ ਹੈ।ਇੱਕ ਸਰਕਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ।ਜਾਣਕਾਰੀ ਮੁਤਾਬਕ ਇਹ ਕੀਮਤ ਦੇਸ਼ ‘ਚ ਸਭ ਤੋਂ ਵੱਧ ਹੈ।ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਸੰਬੰਧੀ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।ਬਿਆਨ ‘ਚ ਕਿਹਾ ਗਿਆ ਹੈ ਕਿ ਗੰਨੇ ਦੀ ਦਰ ‘ਚ ਵਾਧਾ ਨਾਲ ਹਰਿਆਣਾ ਦੇ ਕਿਸਾਨਾਂ ਨੂੰ ਲਾਭ ਹੋਵੇਗਾ।ਮੁੱਖ ਮੰਤਰੀ ਨੇ ਸਾਲ 2018-19 ਅਤੇ ਸਾਲ 2019-20 ਸੈਸ਼ਨ ਦੀ ਤਰਜ ‘ਤੇ ਚਾਲੂ ਕਰੈਸ਼ਿੰਗ ਸੈਸ਼ਨ 2020-21 ਦੇ ਲਈ ਗੰਨਾ ਕਿਸਾਨਾਂ ਨੂੰ ਸਬਸਿਡੀ ਪ੍ਰਦਾਨ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।ਉਨਾਂ੍ਹ ਨੇ ਕਿਹਾ ਕਿ ਸਾਲ 2018-19 ਕਰੈਸ਼ਿੰਗ ਸੈਸ਼ਨ ਲਈ 81.37 ਕਰੋੜ
ਰੁਪਏ ਅਤੇ ਮਈ 2020 ਤੱਕ 2019-20 ਲਈ 124.14 ਕਰੋੜ ਰੁਪਏ ਤੋਂ ਵੱਧ ਰਕਮ, ਸੂਬੇ ਦੀ ਵੱਖ-ਵੱਖ ਚੀਨੀ ਮਿੱਲਾਂ ਨੂੰ ਸਬਸਿਡੀ ਦੇ ਰੂਪ ‘ਚ ਪ੍ਰਦਾਨ ਕੀਤਾ ਗਿਆ।ਦੱਸਣਯੋਗ ਹੈ ਕਿ ਬੁੱਧਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਦੱਸਿਆ ਸੀ ਕਿ ਆਰਥਿਕ ਮਾਮਲਿਆਂ ‘ਤੇ ਕੈਬਿਨੇਟ ਦੀ ਕਮੇਟੀ ਨੇ ਗੰਨਾ ਕਿਸਾਨਾਂ ਲਈ ਚੀਨੀ ਨਿਰਯਾਤ ‘ਤੇ 3,500 ਕਰੋੜ ਰੁਪਏ ਸਬਸਿਡੀ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਨਾਲ ਦੇਸ਼ ਦੇ 5 ਕਰੋੜ ਗੰਨਾ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ।ਉਨਾਂ੍ਹ ਨੇ ਦੱਸਿਆ ਕਿ ਇਸ ਵਾਰ 60 ਲੱਖ ਟਨ ਚੀਨੀ ਨਿਰਯਾਤ ਕੀਤੀ ਜਾਵੇਗੀ।ਦੂਜੇ ਪਾਸੇ ਖੁਰਾਕ ਮੰਤਰੀ ਪੀਯੂਸ਼ ਗੋਇਲ ਨੇ ਵੀ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਗੰਨੇ ‘ਤੇ ਉਚਿਤ ਲਾਭਕਾਰੀ ਮੁੱਲ ਨੂੰ ਘੱਟ ਨਹੀ ਕਰ ਸਕਦੀ ਹੈ।ਉਨਾਂ੍ਹ ਨੇ ਉਦਯੋਗ ਨਾਲ ਕੁਸ਼ਲ ਅਤੇ ਮੁਨਾਫੇਦਾਰ ਬਣਨ ਅਤੇ ਕੇਂਦਰੀ ਸਬਸਿਡੀ ‘ਤੇ ਘੱਟ ਤੋਂ ਘੱਟ ਨਿਰਭਰਤਾ ਰੱਖਦੇ ਹੋਏ ਉਤਪਾਸ ਪੋਰਟਫੋਲੀਓ ਦੀ ਵਿਭਿੰਨਤਾ ਕਰਨ ਨੂੰ ਕਿਹਾ।ਐੱਫਆਰਪੀ ਉਹ ਨਿਊਨਤਮ ਕੀਮਤ ਹੈ।ਜਿਸ ‘ਤੇ ਚੀਨੀ ਮਿੱਲਾਂ ਕਿਸਾਨਾਂ ਤੋਂ ਗੰਨਾ ਖ੍ਰੀਦੀਆਂ ਹਨ।
ਕਿਸਾਨਾਂ ਦੇ ਹੱਕ ‘ਚ ਆਈਆਂ ‘Punjab ਦੀਆਂ 70 ਮੁਲਾਜ਼ਮ ਜਥੇਬੰਦੀਆਂ’ ਦੇ ਲੱਖਾਂ ਮੁਲਾਜ਼ਮ ਸੁਣੋ ਕੀ ਕਹਿੰਦੇ…