haryana health minister targets arvind kejriwal: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੀ ਬੇਕਾਬੂ ਰਫਤਾਰ ਵਿਚਾਲੇ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ।ਉਪਰਾਜਪਾਲ ਅਨਿਲ ਬੈਜ਼ਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ ‘ਚ ਇਹ ਫੈਸਲਾ ਹੋਇਆ ਹੈ।ਦਿੱਲੀ ‘ਚ ਸੋਮਵਾਰ ਰਾਤ 10 ਵਜੇ ਤੋਂ 26 ਅਪ੍ਰੈਲ ਦੀ ਸਵੇਰ ਤੱਕ ਲਾਕਡਾਊਨ ਲਾਗੂ ਰਹੇਗਾ।ਇਸ ਦੌਰਾਨ ਬਿਨ੍ਹਾਂ ਕਿਸੇ ਕਾਰਨ ਬਾਹਰ ਨਿਕਲਣ ‘ਤੇ ਮਨਾਹੀ ਹੋਵੇਗੀ ਅਤੇ ਵੀਕੇਂਡ ਲਾਕਡਾਊਨ ਵਰਗੀਆਂ ਪਾਬੰਦੀਆਂ ਹੋਣਗੀਆਂ।
ਇਸ ਦੌਰਾਨ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੇਜਰੀਵਾਲ ਸਰਕਾਰ ‘ਤੇ ਹਮਲਾ ਸਾਧਿਆ ਹੈ।ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ‘ਚ 50 ਫੀਸਦੀ ਮਰੀਜ਼ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੋਂ ਹਨ।ਜੋ ਦਿੱਲੀ ਤੋਂ ਨਾਲ ਲੱਗਦੇ ਜ਼ਿਲੇ ਤੋਂ ਹਨ।ਪਰ ਮਰੀਜ਼ ਤਾਂ ਮਰੀਜ਼ ਹਨ, ਦਿੱਲੀ ‘ਚ ਨਹੀਂ ਵਿਵਸਥਾ ਹੋ ਪਾ ਰਹੀ ਹੈ ਤਾਂ ਅਸੀਂ ਆਪਣੀ ਪੂਰੀ ਸਮਰੱਥਾ ਨਾਲ ਉਨ੍ਹਾਂ ਦਾ ਇਲਾਜ ਕਰਾਂਗੇ।
ਅੱਕੇ ਕਿਸਾਨਾਂ ਨੇ ਬੰਦੀ ਬਣਾ ਲਿਆ ਤਹਿਸੀਲਦਾਰ! ਪੁਲਿਸ ਨੇ ਪਹੁੰਚ ਕੇ ਛੁਡਵਾਇਆ, ਕਹਿੰਦੇ “ਇਹ ਏਦਾਂ ਹੀ ਸੂਤ ਆਊਂ ਹੁਣ”