ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਸ਼ੁੱਕਰਵਾਰ ਯਾਨੀ ਕਿ ਅੱਜ ਤਬੀਅਤ ਵਿਗੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਨਿਲ ਵਿਜ ਨੂੰ ਆਕਸੀਜਨ ਲੈਵਲ ਘੱਟ ਜਾਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਿੱਥੇ ਉਨ੍ਹਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। ਅਨਿਲ ਵਿਜ ਦੀ ਤਬੀਅਤ ਖਰਾਬ ਹੋਣ ਕਾਰਨ ਸ਼ਨੀਵਾਰ ਨੂੰ ਲਗਾਏ ਜਾਣ ਵਾਲੇ ਜਨਤਾ ਦਰਬਾਰ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ‘ਚ ਵਧਿਆ ਕੋਰੋਨਾ ਦਾ ਪ੍ਰਕੋਪ, ਸਿਡਨੀ ‘ਚ ਸਤੰਬਰ ਤੱਕ ਵਧਾਇਆ ਗਿਆ ਲਾਕਡਾਊਨ
ਦਰਅਸਲ, ਇਹ ਜਾਣਕਾਰੀ ਅਨਿਲ ਵਿਜ ਦੇ ਮੀਡੀਆ ਕੁਆਰਡੀਨੇਟਰ ਵਿਜੇਂਦਰ ਚੌਹਾਨ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਨਿਲ ਵਿਜ ਦੀ ਤਬੀਅਤ ਵਿਗੜ ਜਾਣ ਕਾਰਨ ਅੰਬਾਲਾ ਛਾਉਣੀ ਰੈਸਟ ਹਾਊਸ ਵਿੱਚ ਹਰ ਹਫ਼ਤੇ ਸ਼ਨੀਵਾਰ ਨੂੰ ਲੱਗਣ ਵਾਲੇ ਜਨਤਾ ਦਰਬਾਰ ਨੂੰ ਇਸ ਸ਼ਨੀਵਾਰ ਲਈ ਰੱਦ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਨਿਲ ਵਿਜ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਸਨ। ਅਨਿਲ ਵਿਜ ਵੈਕਸੀਨ ਦੇ ਟ੍ਰਾਇਲ ਵਿੱਚ ਸ਼ਾਮਿਲ ਹੋ ਚੁੱਕੇ ਹਨ। ਵੈਕਸੀਨ ਲਗਵਾਉਣ ਤੋਂ ਬਾਅਦ ਵੀ ਉਨ੍ਹਾਂ ਦੀ ਤਬੀਅਤ ਵਿੱਚ ਕੁਝ ਗਿਰਾਵਟ ਆਈ ਸੀ।