hathras gangrape accused letter: ਹਥਰਾਸ ਕਾਂਡ ਦੇ ਮੁਲਜ਼ਮਾਂ ਨੇ ਜੇਲ੍ਹ ਤੋਂ ਸੁਪਰਡੈਂਟ (ਐਸਪੀ) ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਚਾਰੇ ਮੁਲਜ਼ਮਾਂ ਨੇ ਕਿਹਾ ਕਿ ਉਹ ਬੇਕਸੂਰ ਹਨ। ਘਟਨਾ ਦੇ ਮੁੱਖ ਦੋਸ਼ੀ ਸੰਦੀਪ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਪੀੜਤ ਨਾਲ ਦੋਸਤੀ ਸੀ, ਜਿਸ ਕਾਰਨ ਉਸ ਦਾ ਪਰਿਵਾਰ ਗੁੱਸੇ ਸੀ। ਸੰਦੀਪ ਅਨੁਸਾਰ ਇਹ ਪੂਰਾ ਮਾਮਲਾ ਆਨਰ ਕਿਲਿੰਗ ਦਾ ਹੈ। ਐਸਪੀ ਨੂੰ ਭੇਜੇ ਪੱਤਰ ਵਿੱਚ ਸੰਦੀਪ ਨੇ ਕਿਹਾ ਕਿ ਪੀੜਤ ਨਾਲ ਮੇਰੀ ਦੋਸਤੀ ਸੀ। ਮੁਲਾਕਾਤ ਦੇ ਨਾਲ-ਨਾਲ ਮੈਂ ਕਈ ਵਾਰ ਉਸ ਨਾਲ ਫੋਨ ‘ਤੇ ਗੱਲ ਕਰਦਾ ਹੁੰਦਾ ਸੀ। ਮੇਰੀ ਇਹ ਦੋਸਤੀ ਉਸ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ। ਘਟਨਾ ਵਾਲੇ ਦਿਨ ਪੀੜਤ ਲੜਕੀ ਨੇ ਮੈਨੂੰ ਉਸ ਨੂੰ ਮਿਲਣ ਲਈ ਖੇਤ ‘ਚ ਬੁਲਾਇਆ ਸੀ, ਜਦੋਂ ਮੈਂ ਉਥੇ ਗਿਆ ਤਾਂ ਉਸਦੀ ਮਾਂ ਅਤੇ ਭਰਾ ਪੀੜਤ ਲੜਕੀ ਨਾਲ ਮੌਜੂਦ ਸਨ। ਆਪਣੇ ਪੱਤਰ ਵਿੱਚ ਮੁਲਜ਼ਮ ਸੰਦੀਪ ਨੇ ਕਿਹਾ ਕਿ ਪੀੜਤ ਦੇ ਕਹਿਣ ’ਤੇ ਮੈਂ ਆਪਣੇ ਘਰ ਚਲਾ ਗਿਆ। ਮੈਂ ਆਪਣੇ ਪਿਤਾ ਦੇ ਨਾਲ ਪਸ਼ੂਆਂ ਨੂੰ ਪਾਣੀ ਪਿਆ ਰਿਹਾ ਸੀ, ਜਦੋਂ ਮੈਨੂੰ ਖ਼ਬਰ ਮਿਲੀ ਕਿ ਪੀੜਤ ਲੜਕੀ ਦੀ ਮਾਂ ਅਤੇ ਉਸਦੇ ਭਰਾ ਨੇ ਉਸ ਨੂੰ ਕੁੱਟਿਆ ਹੈ।
ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਸੰਦੀਪ ਨੇ ਕਿਹਾ ਕਿ ਮੈਂ ਕਦੇ ਪੀੜਤ ਨੂੰ ਨਹੀਂ ਮਾਰਿਆ ਅਤੇ ਨਾ ਹੀ ਕੁੱਝ ਗਲਤ ਕੀਤਾ ਹੈ। ਸੰਦੀਪ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਵਿੱਚ ਬੇਕਸੂਰ ਹਾਂ। ਮੇਰੇ ਰਿਸ਼ਤੇਦਾਰ ਰਵੀ ਅਤੇ ਸ਼ਾਮੂ ਵੀ ਫਸਾਏ ਗਏ ਹਨ। ਇਸਦੇ ਨਾਲ ਹੀ ਲਵਕੁਸ਼ ਦਾ ਨਾਮ ਵੀ ਪਾਇਆ ਗਿਆ ਹੈ। ਅਸੀਂ ਚਾਰੋ ਨਿਰਦੋਸ਼ ਹਾਂ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ। ਹਥਰਾਸ ਜੇਲ ਸੁਪਰਡੈਂਟ ਨੇ ਪੱਤਰ ਲਿਖਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਜੇ ਤੱਕ ਐਸਪੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਿੰਡ ਦੇ ਬਹੁਤ ਸਾਰੇ ਲੋਕ ਵੀ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਸਾਡੇ ਲੜਕੇ ਬੇਕਸੂਰ ਹਨ, ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਨਾਲ ਦੋਵਾਂ ਧਿਰਾਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੀ ਇਹ ਮੰਗ ਵੀ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।