hathras gangrape case: ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਵਿੱਚ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਹੋਈ ਲੜਕੀ ਦਾ ਪਰਿਵਾਰ ਦਹਿਸ਼ਤ ਵਿੱਚ ਹੈ। ਪੁਲਿਸ ਨੇ ਲੜਕੀ ਦੇ ਘਰ ਨੂੰ ਘੇਰਾ ਪਾ ਲਿਆ ਹੈ। ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ। ਅੱਜ ਉਸ ਦਾ ਇੱਕ ਭਰਾ ਖੇਤਾਂ ਦੇ ਰਸਤੇ ਵਿੱਚੋਂ ਦੀ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਤੋਂ ਬਚ ਨਿਕਲਿਆ ਜਦੋਂ ਉਹ ਪਿੰਡ ਤੋਂ ਬਾਹਰ ਮੀਡੀਆਂ ਕੋਲ ਆਇਆ ਅਤੇ ਫਿਰ ਉਸ ਨੇ ਪੁਲਿਸ ਦੀ ਬੇਰਹਿਮੀ ਦੀ ਸਾਰੀ ਕਹਾਣੀ ਸੁਣਾਈ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਸਾਡੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸਦੀ ਭਰਜਾਈ ਮੀਡੀਆ ਨੂੰ ਮਿਲਣਾ ਚਾਹੁੰਦੀ ਹੈ ਅਤੇ ਕੱਲ੍ਹ ਡੀਐਮ ਨੇ ਉਸਦੇ ਤਾਏ ਦੀ ਛਾਤੀ ‘ਤੇ ਲੱਤ ਮਾਰੀ ਸੀ। ਉਹ ਗੱਲ ਕਰ ਰਿਹਾ ਸੀ ਕਿ ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਉਸ ‘ਤੇ ਪਈ ਅਤੇ ਉਹ ਖੇਤ ਦੇ ਰਸਤੇ ਤੋਂ ਡਰਦੇ ਹੋਏ ਘਰੋਂ ਫਰਾਰ ਹੋ ਗਿਆ।
ਪੀੜਤ ਦੇ ਭਰਾ ਨੇ ਕਿਹਾ ਕਿ ਕੁੱਝ ਵੀ ਨਹੀਂ ਹੋ ਰਿਹਾ ਹੈ। ਫੋਨ ਲੈ ਲਏ ਗਏ ਹਨ। ਕਿਸੇ ਨੂੰ ਵੀ ਨਿਕਲਣ ਨਹੀਂ ਦਿੱਤਾ ਜਾਂ ਰਿਹਾ। ਪਰਿਵਾਰਕ ਮੈਂਬਰਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਲੋਕਾਂ (ਮੀਡੀਆ) ਨੂੰ ਸੱਦ ਲਿਆਵਾਂ ਉਨ੍ਹਾਂ ਨੇ ਤੁਹਾਡੇ ਸਭ ਨਾਲ ਗੱਲ ਕਰਨੀ ਹੈ। ਮੈਂ ਇੱਥੇ ਲੁੱਕ ਕੇ ਆਇਆ ਹਾਂ। ਆਉਣ ਨਹੀਂ ਦੇ ਰਹੇ, ਮੇਰਾ ਤਾਇਆ ਵੀ ਆ ਰਿਹਾ ਸੀ। ਕੱਲ ਡੀਐਮ ਨੇ ਉਸ ਦੀ ਛਾਤੀ ‘ਤੇ ਲੱਤਾਂ ਮਾਰੀਆਂ, ਫਿਰ ਉਹ ਬੇਹੋਸ਼ ਹੋ ਗਿਆ। ਫਿਰ ਕਮਰੇ ‘ਚ ਬੰਦ ਕਰ ਦਿੱਤਾ ਗਿਆ ਸੀ। ਇਸ ਸਮੇਂ, ਹਾਥ੍ਰਸ ਵਿੱਚ ਮਾਹੌਲ ਬਹੁਤ ਗਰਮ ਹੋ ਗਿਆ ਹੈ। ਪੁਲਿਸ ਕਿਸੇ ਨੂੰ ਵੀ ਪਿੰਡ ‘ਚ ਨਹੀਂ ਜਾਣ ਦੇ ਰਹੀ। ਇੱਥੋਂ ਤੱਕ ਕਿ ਮੀਡੀਆ ਨੂੰ ਵੀ ਪ੍ਰਸ਼ਾਸਨ ਨੂੰ ਪਿੰਡ ਦੇ ਬਾਹਰ ਰੋਕ ਦਿੱਤਾ ਹੈ। ਪੁਲਿਸ ਅਤੇ ਪੀਏਸੀ ਦੇ ਜਵਾਨ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਹਨ।