hathras gangrape case sit team: ਹਾਥਰਸ : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ 20 ਸਾਲਾ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਹੈ। ਦੇਸ਼ ਦੇ ਹਰ ਕੋਨੇ ਤੋਂ ਪੀੜਤ ਅਤੇ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਹਾਥਰਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਟੀਮ ਮੰਗਲਵਾਰ ਨੂੰ ਇੱਕ ਵਾਰ ਫਿਰ ਪੀੜਤ ਦੇ ਪਿੰਡ ਪਹੁੰਚੀ। ਟੀਮ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਐਸਆਈਟੀ ਟੀਮ ਨੇ ਕੱਲ੍ਹ ਨੂੰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣੀ ਹੈ। ਐਸਆਈਟੀ ਦੀ ਜਾਂਚ ਬੁੱਧਵਾਰ ਨੂੰ 7 ਦਿਨ ਪੂਰੇ ਕਰੇਗੀ ਅਤੇ ਟੀਮ ਨੇ 7 ਦਿਨਾਂ ਵਿੱਚ ਰਿਪੋਰਟ ਸਰਕਾਰ ਨੂੰ ਸੌਂਪਣੀ ਹੈ।
ਜਾਣਕਾਰੀ ਅਨੁਸਾਰ ਪੀੜਤ ਦੇ ਪਿੰਡ ਪਹੁੰਚੀ ਐਸਆਈਟੀ ਦੀ ਟੀਮ ਨੇ ਅੱਜ ਦੁਬਾਰਾ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਟੀਮ ਨੇ ਉਸ ਜਗ੍ਹਾ ਦਾ ਦੌਰਾ ਵੀ ਕੀਤਾ ਜਿਥੇ ਪ੍ਰਸ਼ਾਸਨ ਨੇ ਪੀੜਤ ਦਾ ਸਸਕਾਰ ਕੀਤਾ ਸੀ। ਐਸਆਈਟੀ ਦੇ ਨਾਲ ਫੋਰੈਂਸਿਕ ਮਾਹਿਰ ਵੀ ਮੌਕੇ ‘ਤੇ ਮੌਜੂਦ ਹਨ। ਇਸ ਦੇ ਨਾਲ ਹੀ ਹਾਥਰਸ ਦੇ ਸੀਜੇਐਮ (ਚੀਫ ਜੁਡੀਸ਼ੀਅਲ ਮੈਜਿਸਟਰੇਟ) ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਐਸਆਈਟੀ ਦੀ ਦੂਜੀ ਟੀਮ ਚਾਂਦਪਾ ਥਾਣੇ ਵਿੱਚ ਹੈ, ਜਿੱਥੇ ਕੇਸ ਦਰਜ ਕੀਤਾ ਗਿਆ ਸੀ।