hathras gangrape victim police statement: ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਗੈਂਗਰੇਪ ਦੀ ਸ਼ਿਕਾਰ ਹੋਈ ਲੜਕੀ ਦੀ ਮੰਗਲਵਾਰ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਮੌਤ ਹੋ ਗਈ।ਦਰਿੰਦਿਆਂ ਨੇ ਪੀੜਿਤਾ ਨਾਲ ਹੈਵਾਨੀਅਤ ਦੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।ਉਕਤ ਦੋਸ਼ੀਆਂ ਨੇ ਮ੍ਰਿਤਕ ਲੜਕੀ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸਦੀ ਜੀਭ ਕੱਟ ਦਿੱਤੀ ਸੀ।ਹਾਲਾਂਕਿ, ਹਾਥਰਸ ਪੁਲਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।ਪੁਲਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਇਹ ਖਬਰ ਫੈਲਾਈ ਜਾ ਰਹੀ ਹੈ ਕਿ ਪੀੜਿਤਾ ਦੀ ਜੀਭ ਕੱਟੀ ਗਈ ਸੀ, ਅੱਖਾਂ ਕੱਢ ਦਿੱਤੀਆਂ ਅਤੇ ਰੀੜ ਦੀ ਹੱਡੀ ਤੋੜ ਦਿੱਤੀ ਗਈ ਸੀ।ਹਾਥਰਸ ਪੁਲਸ ਨੇ ਟਵੀਟ ਕਰਕੇ ਕਿਹਾ ਕਿ ਇਸ ਝੂਠ ਦਾ ਉਹ ਖੰਡਨ ਕਰਦੇ ਹਨ।
ਉਥੇ ਹੀ ਜ਼ਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਜੀਭ ਕੱਟਣ ਦੀ ਗੱਲ ਝੂਠੀ ਹੈ।ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਐੱਸ.ਸੀ./ਐੱਸ.ਟੀ. ਐਕਟ ਤਹਿਤ ਹਾਥਰਸ ਦੀ ਬੇਟੀ ਨੂੰ 10 ਲੱਖ ਰੁਪਏ ਦੀ ਆਰਥਿਕ ਮੱਦਦ ਦਿੱਤੀ ਗਈ ਹੈ।ਨਾਲ ਹੀ ਪ੍ਰਸ਼ਾਸਨ ਵਲੋਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।ਇਸ ਦੌਰਾਨ, ਭੀਮ ਆਰਮੀ ਦੇ ਮੁਖੀ ਚੰਦਰਸੇਖਰ ਆਜ਼ਾਦ ਨੇ ਸਫਦਰਗੰਜ ਹਸਪਤਾਲ ਦੇ ਡਾਕਟਰਾਂ ‘ਤੇ ਗੰਭੀਰ ਦੋਸ਼ ਲਾਏ ਹਨ।ਉਨ੍ਹਾਂ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਡਾਕਟਰਾਂ ਨੇ ਵੈਂਟੀਲੇਟਰ ਦਾ ਪਲੱਗ ਕੱਢ ਦਿੱਤਾ ਸੀ।ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਪੀੜਿਤਾ ਦੀ ਮੌਤ ਹੋ ਜਾਵੇ, ਕਿਉਂਕਿ ਉਹ ਦਲਿਤ ਵਰਗ ਸਬੰਧਿਤ ਸੀ।ਚੰਦਰਸੇਖਰ ਆਜ਼ਾਦ ਨੇ ਕਿਹਾ ਕਿ ਪੀੜਿਤਾ ਦੇ ਮਾਤਾ-ਪਿਤਾ ਨਾਲ ਜਿਥੇ ਕੋਈ ਵੀ ਪੁਲਸਵਾਲਾ ਨਹੀਂ ਸੀ।ਚੰਦਰਸੇਖਰ ਆਜ਼ਾਦ ਅੱਜ ਪੀੜਿਤਾ ਦੇ ਪਰਿਵਾਰਕਾਂ ਮੈਂਬਰਾਂ ਨਾਲ ਮਿਲਣ ਦਿੱਲੀ ਦੇ ਸਫਦਰਗੰਜ ਹਸਪਤਾਲ ਗਏ ਸੀ।ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।