Hathras murder case update : ਉੱਤਰ-ਪ੍ਰਦੇਸ਼ ਦੇ ਹਾਥਰਸ ਦੇ ਨੌਜਰਪੁਰ ਪਿੰਡ ‘ਚ ਧੀ ਨਾਲ ਛੇੜਛਾੜ ਦੀ ਸ਼ਿਕਾਇਤ ਕਰਨ ਵਾਲੇ ਪਿਤਾ ਦੀ ਸੋਮਵਾਰ ਸ਼ਾਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ।ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੌਰਵ ਸ਼ਰਮਾ ਛੇੜਛਾੜ ਦਾ ਕੇਸ ਵਾਪਿਸ ਲੈਣ ਲਈ ਉਨਾਂ ‘ਤੇ ਦਬਾਅ ਬਣਾ ਰਿਹਾ ਸੀ।ਮ੍ਰਿਤਕ ਦੀ ਬੇਟੀ ਨੇ 6 ਲੋਕਾਂ ‘ਤੇ ਕੇਸ ਦਰਜ ਕਰਾਇਆ ਹੈ।ਇਨ੍ਹਾਂ ‘ਚ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਗੌਰਵ ਸਪਾ ਨਾਲ ਜੁੜਿਆ ਹੋਇਆ ਹੈ।ਪੀੜਤ ਪਰਿਵਾਰ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਨਹੀਂ ਕਰਨ ਦੀ ਜਿੱਦ ‘ਤੇ ਅੜਿਆ ਹੋਇਆ ਸੀ, ਪਰ ਪੁਲਸ ਦੀ ਸਮਝਦਾਰੀ ਤੋਂ ਬਾਅਦ ਪਰਿਵਾਰ ਮੰਨ ਗਿਆ।ਪਿਤਾ ਦੀ ਅਰਥੀ ਨੂੰ ਬੇਟੀ ਨੇ ਵੀ ਮੋਢਾ ਦਿੱਤਾ।ਇਹ ਦੇਖ ਕੇ ਉਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ‘ਚ ਹੰਝੂ ਸਨ। ਹੁਣ ਇਸ ਮਾਮਲੇ ‘ਚ ਪੁਲਿਸ ਨੇ ਮੁੱਖ ਮੁਲਜ਼ਮ ਉੱਤੇ 1 ਲੱਖ ਦਾ ਇਨਾਮ ਘੋਸ਼ਿਤ ਕੀਤਾ ਹੈ। ਜਦਕਿ ਬਾਕੀ ਦੋ ਮੁਲਜ਼ਮਾਂ ਨੂੰ 25-25 ਹਜ਼ਾਰ ਦਾ ਇਨਾਮ ਵੀ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਲੜਕੀ ਨੇ ਕਿਹਾ ਕਿ ਦੋ ਦਿਨ ਹੋ ਗਏ ਹਨ ਪੁਲਿਸ ਅਜੇ ਵੀ ਮੁਲਜ਼ਮ ਨੂੰ ਫੜਨ ਨਾਕਾਮ ਰਹੀ ਹੈ। ਉਸਦਾ ਦਾ ਐਨਕਾਊਂਟਰ ਹੋਣਾ ਚਾਹੀਦਾ ਹੈ। ਅਸੀਂ ਉਸ ਦੀ ਮੌਤ ਚਾਹੁੰਦੇ ਹਾਂ।
ਦਰਅਸਲ, ਸੀਐਮ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਪੁਲਿਸ ਨੇ ਇਹ ਕਦਮ ਚੁੱਕਿਆ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਨੇ ਖੁਦ ਇਸ ਸਾਰੇ ਮਾਮਲੇ ਦੀ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਨੇ ਇਸ ਕੇਸ ਦੇ ਸਾਰੇ ਦੋਸ਼ੀਆਂ ‘ਤੇ ਐਨਐਸਏ ਲਗਾਉਣ ਦੇ ਆਦੇਸ਼ ਵੀ ਦਿੱਤੇ ਹਨ। ਪਿਤਾ ਨੇ ਧੀ ਨਾਲ ਛੇੜਛਾੜ ਕਰਨ ਦੇ ਦੋਸ਼ੀਆਂ ਖਿਲਾਫ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੇ ਮਿਲ ਕੇ ਲੜਕੀ ਦੇ ਪਿਤਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਲੜਕੀ ਦੇ ਪਿਤਾ ਨੇ ਜੁਲਾਈ 2018 ਵਿੱਚ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਛੇੜਛਾੜ ਦਾ ਕੇਸ ਦਾਇਰ ਕੀਤਾ ਸੀ। ਇਹ ਮਾਮਲਾ ਹਾਥਰਾਸ ਦੇ ਸਸਨੀ ਖੇਤਰ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਦੇਖੋ : ਪੱਗ ਬੰਨ੍ਹਕੇ ਸਟੇਜ਼ ‘ਤੇ ਚੜ੍ਹੇ Rakesh Tikait ‘ਸਿੰਘਾਂ ਸਰਦਾਰਾਂ’ ਬਾਰੇ ਆਖੀ ਵੱਡੀ ਗੱਲ, ਸੁਣੋ