Havoc raining weather state : ਰਾਜਸਥਾਨ ਵਿੱਚ ਮੌਸਮ ਦਾ ਕਹਿਰ ਨਿਰੰਤਰ ਜਾਰੀ ਹੈ। ਪਹਿਲਾਂ ਤੂਫਾਨ ਨੇ ਜੈਸਲਮੇਰ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਉਡਾ ਦਿੱਤਾ ਸੀ। ਕਈ ਹਜ਼ਾਰ ਰੁੱਖ ਉਖਾੜ ਦਿੱਤੇ ਸੀ। ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ ਸੀ। ਕਈ ਵਿਅਕਤੀ ਜ਼ਖਮੀ ਹੋ ਗਏ ਸੀ। ਹੁਣ ਭੀਲਵਾੜਾ ਜ਼ਿਲ੍ਹੇ ਵਿੱਚ ਗੈਸ ਸਿਲੰਡਰਾਂ ਨਾਲ ਭਰੇ ਟਰੱਕ ‘ਤੇ ਬਿਜਲੀ ਡਿੱਗ ਗਈ। ਜਿਸ ਤੋਂ ਬਾਅਦ ਘੰਟਿਆਂ ਤੱਕ ਅਜਿਹੇ ਧਮਾਕੇ ਹੋਏ ਜਿਵੇ ਬੰਬ ਬਾਰੀ ਹੋ ਰਹੀ ਹੋਵੇ। ਮੌਸਮ ਦਾ ਰੁਝਾਨ ਅਜੇ ਵੀ ਕੁੱਝ ਰਾਜਾਂ ਲਈ ਤਬਾਹੀ ਮਚਾਉਣ ਵਾਲਾ ਹੈ। ਪਿੱਛਲੇ ਤਿੰਨ ਦਿਨਾਂ ਤੋਂ ਰਾਜਸਥਾਨ ‘ਚ ਮੌਸਮ ਸੀ ਮਾਰ ਜਾਰੀ ਹੈ। ਦੂਜੇ ਰਾਜਾਂ ਜਿਵੇਂ ਕਿ ਐਮ ਪੀ, ਯੂਪੀ ਅਤੇ ਮਹਾਰਾਸ਼ਟਰ ਵਿੱਚ, ਗੜ੍ਹੇਮਾਰੀ ਅਤੇ ਹਲਕਾ ਮੀਂਹ ਪਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿੱਚ ਮੀਂਹ, ਤੂਫਾਨ ਅਤੇ ਗੜੇਮਾਰੀ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ। ਜਿਸ ਨੇ ਕਿਸਾਨਾਂ ਦੀ ਕਈ ਮਹੀਨਿਆਂ ਦੀ ਸਖਤ ਮਿਹਨਤ ਅਤੇ ਲੱਗੇ ਪੈਸਿਆਂ ਨੂੰ ਵੀ ਮਿੱਟੀ ਕਰ ਦਿੱਤਾ ਹੈ।
ਮੰਗਲਵਾਰ ਰਾਤ ਨੂੰ ਭੀਲਵਾੜਾ ਤੋਂ ਲੰਘ ਰਹੇ ਜੈਪੁਰ-ਕੋਟਾ ਹਾਈਵੇ ‘ਤੇ ਹਨੂੰਮਾਨ ਨਗਰ ਨੇੜੇ ਇੱਕ ਟਰੱਕ ਵਿੱਚ ਗੈਸ ਸਿਲੰਡਰ ਭਰੇ ਹੋਏ ਸਨ। ਅਚਾਨਕ ਬਿਜਲੀ ਦੇ ਟਰੱਕ ‘ਤੇ ਡਿੱਗਦਿਆਂ ਹੀ ਉੱਚੀ ਆਵਾਜ਼ ਆਈ। ਫਿਰ ਕੀ ਸੀ, ਇੱਕ ਤੋਂ ਬਾਅਦ ਇੱਕ ਕੁੱਲ 450 ਗੈਸ ਸਿਲੰਡਰ ਫੱਟ ਗਏ। ਢਾਈ ਘੰਟਿਆਂ ਤੱਕ ਜ਼ਬਰਦਸਤ ਧਮਾਕੇ ਹੋਏ। ਚਾਰੇ ਪਾਸੇ ਲੋਕ ਡਰ ਗਏ। ਲੋਕਾਂ ਨੇ ਕਿਹਾ ਕੇ ਅਜਿਹਾ ਲੱਗ ਰਿਹਾ ਸੀ ਕੇ ਜਿਵੇ ਕੋਈ ਹਮਲਾ ਹੋਇਆ ਹੈ। ਹਾਦਸੇ ਤੋਂ ਬਾਅਦ NH-52 ਨੂੰ ਘੰਟਿਆਂ ਬੱਧੀ ਬੰਦ ਰੱਖਿਆ ਗਿਆ। ਹੁਣ ਸਿਲੰਡਰਾਂ ਦੇ ਟੁਕੜੇ ਉਥੇ ਇਕੱਠੇ ਕੀਤੇ ਜਾ ਰਹੇ ਹਨ। ਟਰੱਕ ਡਰਾਈਵਰ ਵੀ ਕਾਫੀ ਝੁਲਸ ਗਿਆ ਹੈ। ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਸਿਲੰਡਰ ‘ਚ ਤੇਜ਼ ਧਮਾਕੇ ਤੋਂ ਬਾਅਦ ਟੁਕੜੇ ਮਕਾਨਾਂ ਦੀਆਂ ਛੱਤਾਂ’ ਤੇ ਵੀ ਡਿੱਗ ਪਏ। ਜਦੋਂ ਟੁਕੜੇ ਛੱਤ ਤੇ ਡਿੱਗੇ ‘ਤੇ ਇੱਕ ਉੱਚੀ ਆਵਾਜ਼ ਆਈ ਤਾਂ ਲੋਕ ਘਬਰਾ ਗਏ। ਉਸ ਵੇਲੇ ਆਸ ਪਾਸ ਸਥਿਤ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ।