HC refuses to grant permission: ਕੋਰੋਨਾ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਰਾਜਧਾਨੀ ਦੇ ਘਾਟਾਂ ‘ਤੇ ਛੱਠ ਪੂਜਾ ਸਮਾਗਮ ਆਯੋਜਿਤ ਕਰਨ ਦੀ ਆਗਿਆ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਦਾ ਕਹਿਣਾ ਹੈ ਕਿ ਪਟੀਸ਼ਨਕਰਤਾ ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਤੋਂ ਅਣਜਾਣ ਹੈ । ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਤਿਉਹਾਰ ਨੂੰ ਮਨਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਜੀਵਿਤ ਰਹਿਣਾ ਪਵੇਗਾ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਛੱਠ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ । ਭਾਜਪਾ ਨੇ ਕੇਜਰੀਵਾਲ ਸਰਕਾਰ ਤੋਂ ਜਵਾਬ ਮੰਗੇ ਹਨ ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਨਤਕ ਥਾਵਾਂ ‘ਤੇ ਭੀੜ ਇਕੱਠੀ ਹੋਣ ਦਾ ਖ਼ਤਰਾ ਹੈ । ਸਰਕਾਰ ਨੇ ਜਨਤਕ ਥਾਵਾਂ ‘ਤੇ ਛੱਠ ਬਾਰੇ ਭੀੜ ਦਾ ਹਵਾਲਾ ਦੇ ਕੇ ਇਸ ਤੋਂ ਇਨਕਾਰ ਕੀਤਾ ਹੈ।
ਦਿੱਲੀ ਸਰਕਾਰ ਨੇ ਕਿਸੇ ਵੀ ਸਰਵਜਨਕ ਜਗ੍ਹਾ ‘ਤੇ ਛੱਠ ਪੂਜਾ ਦਾ ਆਯੋਜਨ ਨਾ ਕਰਵਾਉਣ ਦੇ ਨਿਰਦੇਸ਼ ਦਿੱਤਾ ਹੈ, ਪਰ ਛੱਠ ਪੂਜਾ ਦਾ ਆਯੋਜਨ ਕਰਵਾਉਣ ਵਾਲੀਆਂ ਕਮੇਟੀਆਂ ਨੇ ਦਿੱਲੀ ਸਰਕਾਰ ਦੇ ਇਸ ਆਦੇਸ਼ ਦਾ ਵਿਰੋਧ ਕੀਤਾ ਹੈ । ਇਸ ਦੇ ਨਾਲ ਹੀ ਵਿਰੋਧੀ ਭਾਜਪਾ ਨੇ ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਹੁਣ ਹਾਈ ਕੋਰਟ ਨੇ ਵੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ ਹੈ।
ਉਥੇ ਹੀ ਦੂਜੇ ਪਾਸੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ, ‘ਕਮਾਲ ਦੇ ਨਮਕਹਰਾਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ । ਕੋਵਿਡ ਦੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਤੁਸੀਂ ਛੱਠ ਨੂੰ ਆਗਿਆ ਨਹੀਂ ਦਿਓਗੇ ਅਤੇ ਗਾਈਡਲਾਈਨਜ਼ ਸੈਂਟਰ ਤੋਂ ਮੰਗਣ ਦਾ ਝੂਠਾ ਡਰਾਮਾ ਕਰਦੇ ਹੋ।
ਇਹ ਵੀ ਦੇਖੋ: ਵਿਧਾਇਕੀ ਤੋਂ ਅਸਤੀਫਾ ਦੇਵੇ ਸਿਮਰਜੀਤ ਬੈਂਸ, ਜਬਰ ਜਿਨਾਹ ਦੇ ਇਲਜ਼ਾਮਾਂ ‘ਚ ਘਿਰਿਆ ਹੈ MLA ਬੈਂਸ