health department appointed dead doctor: ਬਿਹਾਰ ਸਿਹਤ ਵਿਭਾਗ ਆਪਣੇ ਅਜ਼ੀਬੋ ਗਰੀਬ ਕਾਰਨਾਮਿਆਂ ਲਈ ਆਏ ਦਿਨ ਸੁਰਖੀਆਂ ‘ਚ ਰਹਿੰਦਾ ਹੈ।ਅਜਿਹਾ ਹੀ ਇੱਕ ਹੋਰ ਸਿਹਤ ਵਿਭਾਗ ਦਾ ਕਾਰਨਾਮਾ ਸਾਹਮਣੇ ਆਇਆ ਹੈ।ਜਿਸ ਨੇ ਵਿਭਾਗੀ ਵਿਵਸਥਾ ‘ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ।ਦੱਸਣਯੋਗ ਹੈ ਕਿ ਸੋਮਵਾਰ ਨੂੰ ਵਿਭਾਗ ਨੇ 12 ਅਧਿਕਾਰੀਆਂ ਦੇ ਤਬਾਦਲੇ ਦਾ ਨੋਟਿਸ ਜਾਰੀ ਕੀਤਾ ਸੀ।ਨੋਟਸ ‘ਚ ਸ਼ਾਮਲ 12 ਡਾਕਟਰਾਂ ‘ਚੋਂ ਇੱਕ ਡਾਕਟਰ ਰਾਮਨਰਾਇਣ ਰਾਮ ਦੀ ਮੌਤ ਹੋ ਚੁੱਕੀ ਹੈ ਪਰ ਵਿਭਾਗ ਨੇ ਉਨ੍ਹਾਂ ਦਾ ਤਬਾਦਲਾ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਪ੍ਰਮੋਸ਼ਨ ਵੀ ਦਿੱਤਾ ਹੈ।ਦੱਸਣਯੋਗ ਹੈ ਕਿ ਮੂਲ ਰੂਪ ਨਾਲ ਭੋਜਪੁਰ ਨਿਵਾਸੀ ਰਾਮਨਰਾਇਣ ਰਾਮ ਬੀਤੇ ਦਿਨੀਂ ਰੋਹਤਾਸ ਦੇ ਬਿਕ੍ਰਮਗੰਜ ਦੇ ਪ੍ਰਾਥਮਿਕ ਸਿਹਤ ਕੇਂਦਰ ‘ਚ ਸਿਹਤ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਸਨ।ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਹੀ ਕੋਰੋਨਾ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।ਪਰ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ।ਅਜਿਹੇ ‘ਚ ਉਨਾਂ੍ਹ ਨੇ ਜਦੋਂ ਡਾਕਟਰਾਂ ਦੇ ਤਬਾਦਲੇ ਦੀ ਲਿਸਟ ਤਿਆਰ ਕੀਤੀ ਤਾਂ ਬਿਨ੍ਹਾਂ ਕਿਸੇ ਜਾਂਚ ਦੇ ਰਾਮਨਰਾਇਣ ਰਾਮ ਦਾ ਵੀ ਨਾਮ ਲਿਸਟ ‘ਚ ਪਾ ਦਿੱਤਾ ਅਤੇ ਉਨ੍ਹਾਂ ਨੂੰ ਸਿਵਿਲ ਸਰਜਨ ਦੇ ਤੌਰ ‘ਤੇ ਸ਼ੇਖਪੁਰਾ ਜ਼ਿਲੇ ‘ਚ ਸਥਾਪਿਤ ਕੀਤਾ ਗਿਆ।
ਬਵਾਲ ਇਸ ਗੱਲ ‘ਤੇ ਹੋਇਆ ਕਿ ਵਿਰੋਧੀ ਨੇਤਾਵਾਂ ਨੇ ਇਹ ਮੁੱਦਾ ਸਦਨ ‘ਚ ਚੁੱਕਿਆ ਅਤੇ ਸਰਕਾਰ ‘ਤੇ ਜਮ ਕੇ ਨਿਸ਼ਾਨਾ ਸਾਧਿਆ।ਦੂਜੇ ਪਾਸੇ ਸ਼ੇਖਪੁਰਾ ਦੇ ਆਰਜੇਡੀ ਵਿਧਾਇਕ ਨੇ ਵੀ ਵਿਧਾਨ ਸਭਾ ਦੇ ਬਾਹਰ ਇਸ ਮੁੱਦੇ ‘ਤੇ ਗੱਲ ਕਰਦਿਆਂ ਦੱਸਿਆ ਕਿ ਜਿਸ ਡਾਕਟਰ ਦੀ ਮੌਤ ਹੋ ਚੁੱਕੀ ਹੈ, ਉਸਦਾ ਵੀ ਬਿਹਾਰ ਸਰਕਾਰ ਨੇ ਤਬਾਦਲਾ ਕਰ ਦਿੱਤਾ ਹੈ।ਉਨਾਂ੍ਹ ਨੇ ਕਿਹਾ ਕਿ ਬਿਹਾਰ ਸਰਕਾਰ ਮੌਤ ਤੋਂ ਵੀ ਕੰਮ ਲੈਣਾ ਚਾਹੁੰਦੀ ਹੈ।ਇਸ ਘਟਨਾ ਨਾਲ ਤੁਸੀਂ ਸਮਝ ਸਕਦੇ ਹੋ ਕਿ ਬਿਹਾਰ ‘ਚ ਸਿਹਤ ਸੇਵਾਵਾਂ ਦੀ ਕੀ ਸਥਿਤੀ ਹੈ।ਸਿਹਤ ਵਿਭਾਗ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦੀ ਹੈ?ਦੱਸਣਯੋਗ ਹੈ ਕਿ ਇਸ ਪੂਰੇ ਮਾਮਲੇ ‘ਚ ਸਿਹਤ ਵਿਭਾਗ ਦੇ ਸਕੱਤਰ ਅਮਿੰ੍ਰਤ ਨੇ ਕਿਹਾ ਕਿ ਜਿਸ ਸਮੇਂ ਪੋਸਟਿੰਗ ਲਈ ਇੰਟਰਵਿਊ ਹੋਇਆ ਸੀ, ਉਸ ਸਮੇਂ ਉਹ ਸਿਹਤਮੰਦ ਸਨ ਅਤੇ ਉਨਾਂ੍ਹ ਦੀ ਮੌਤ ਹੋ ਜਾਣ ਦੀ ਕਿਸੇ ਨੂੰ ਖਬਰ ਨਹੀਂ ਮਿਲੀ ਸੀ।ਅਜਿਹੇ ‘ਚ ਤਕਨੀਕੀ ਕਾਰਨਾਂ ਕਰਕੇ ਉਨਾਂ੍ਹ ਦਾ ਤਬਾਦਲਾ ਹੋ ਗਿਆ।ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜ਼ਿਲੇ ਦੇ ਸੀਨੀਅਰ ਡਾਕਟਰ ਸਿਵਿਲ ਸਰਜਨ ਦਾ ਤਬਾਦਲਾ ਕਰ ਦਿੱਤਾ ਗਿਆ ਹੈ।