Health minister harsh vardhan says: ਕੋਰੋਨਾ ਵਾਇਰਸ : ਯੂਕੇ ਵਿੱਚ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਮਿਲਣ ਤੋਂ ਬਾਅਦ ਕੋਵਿਡ -19 ਦੀ ਸਥਿਤੀ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਬ੍ਰਿਟੇਨ ਵਿੱਚ ਤਾਲਾਬੰਦੀ ਅਤੇ ਕਈ ਹੋਰ ਦੇਸ਼ਾਂ ਵਿੱਚ ਯਾਤਰਾ ਪਾਬੰਦੀ ਦੀ ਸ਼ੁਰੂਆਤ ਦੇ ਵਿੱਚਕਾਰ, ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਵਿੱਚ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਰਕਾਰ ਇਸ ਨਵੀਂ ਕਿਸਮ ਦੇ ਖਤਰੇ ਤੋਂ ਸੁਚੇਤ ਹੈ। ਸੋਮਵਾਰ ਨੂੰ, ਭਾਰਤ ਵਿਗਿਆਨ ਉਤਸਵ ਦੌਰਾਨ, ਸਿਹਤ ਮੰਤਰੀ ਨੇ ਮੀਡੀਆ ਨੂੰ ਨਵੀਂ ਕਿਸਮ ਦੇ ਵਾਇਰਸ ਬਾਰੇ ਕਿਹਾ ਕਿ ਸਰਕਾਰ ਹਰ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਜਿਵੇਂ ਕਿ ਪਿੱਛਲੇ 1 ਸਾਲ ਵਿੱਚ ਤੁਸੀਂ ਵੇਖ ਚੁੱਕੇ ਹੋਵੋਗੇ ਕਿ ਸਰਕਾਰ ਨੇ ਲੋਕਾਂ ਦੇ ਹਿੱਤਾਂ ਨੂੰ ਬਣਾਈ ਰੱਖਿਆ ਹੈ ਸਰਕਾਰ ਨੇ ਬਚਾਅ ਲਈ ਜੋ ਵੀ ਜ਼ਰੂਰੀ ਸੀ ਉਹ ਕੀਤਾ। ਸਰਕਾਰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖ ਰਹੀ ਹੈ, ਪਰ ਜੇ ਤੁਸੀਂ ਹੁਣ ਮੈਨੂੰ ਪੁੱਛੋ, ਤਾਂ ਇੰਨੇ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ।
ਕੋਰੋਨਾ ਦੇ ਨਵੇਂ ਰੂਪ ਅਤੇ ਸੰਕ੍ਰਮਣ ਵਿੱਚ ਵਾਧੇ ਦੇ ਬਾਰੇ ਵਿੱਚ ਚਿੰਤਤ, ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਸੰਯੁਕਤ ਨਿਗਰਾਨੀ ਸਮੂਹ ਦੀ ਇੱਕ ਮੀਟਿੰਗ ਸੱਦੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਯੂਕੇ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਹ ਨਵਾਂ ਰੂਪ ਸੰਕ੍ਰਮਣ ਦੇ ਮਾਮਲੇ ਵਿੱਚ ‘ਕੰਟਰੋਲ ਤੋਂ ਬਾਹਰ’ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ ਦੇ ਕਈ ਹਿੱਸਿਆਂ ਵਿੱਚ ਵਾਇਰਸ ਦੇ ਨਵੇਂ ਰੂਪ ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਹਾਲ ਹੀ ਵਿੱਚ ਯੂਕੇ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਤਕਰੀਬਨ 31 ਪ੍ਰਤੀਸ਼ਤ ਲੋਕ ਮੁੜ ਤਾਲਾਬੰਦੀ ਵਿੱਚ ਚਲੇ ਗਏ ਹਨ। ਕਈ ਦੇਸ਼ਾਂ ਨੇ ਕੁੱਝ ਸਮੇਂ ਲਈ ਯੂਕੇ ਜਾਣ ਅਤੇ ਆਉਣ ਜਾਣ ਵਾਲੀਆਂ ਉਡਾਣਾਂ ਅਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਤੋਂ ਬਾਅਦ ਭਾਰਤ ਵਿੱਚ ਵੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਸਰਕਾਰ ਨੂੰ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਰੋਕਣੀਆਂ ਚਾਹੀਦੀਆਂ ਹਨ।
ਇਹ ਵੀ ਦੇਖੋ : ਜਦੋਂ ਹਰਿਆਣਵੀ ਭਰਾ ਨੇ ‘ਰਾਜ ਕਰੇਗਾ ਖਾਲਸਾ’ ਦੇ ਲਾਏ ਜੈਕਾਰੇ, ਮੁੰਡਿਆਂ ਦਾ ਜੋਸ਼ ਹੋ ਗਿਆ ਦੁੱਗਣਾ…