health minister satyendar jain: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 813 ਨਵੇਂ ਮਾਮਲੇ ਸਾਹਮਣੇ ਆਏ ਹਨ।ਪਿਛਲੇ ਇੱਕ ਹਫਤੇ ਤੋਂ ਦਿੱਲੀ ‘ਚ ਕੋਰੋਨਾ ਦਾ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਚਿੰਤਾਜਨਕ ਵਿਸ਼ਾ ਹੈ।ਦਿੱਲੀ ‘ਚ ਆਏ ਦਿਨ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ ‘ਚ ਇਜ਼ਾਫਾ ਦੇਖਿਆ ਜਾ ਰਿਹਾ ਹੈ।ਸ਼ਹਿਰ ‘ਚ ਟੈਸਟ ਪਾਜ਼ੇਟਿਵ ਦਰ ਸ਼ੁੱਕਰਵਾਰ ਨੂੰ ਜਿੱਥੇ 0.93 ਫੀਸਦੀ ਸੀ,ਦੂਜੇ ਪਾਸੇ ਕੱਲ੍ਹ ਭਾਵ ਸ਼ਨੀਵਾਰ ਨੂੰ ਵੱਧ ਕੇ ਇਹ 1.07 ਫੀਸਦੀ ਹੋ ਗਿਆ।ਕਰੀਬ 2 ਮਹੀਨਿਆਂ ਬਾਅਦ ਟੈਸਟ ਪਾਜ਼ੇਟਿਵ ਰੇਟ ਨੇ 1 ਫੀਸਦੀ ਦੀ ਸੀਮਾ ਪਾਰ ਕੀਤੀ ਹੈ।ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ‘ਚ ਰੋਜ਼ਾਨਾ 80 ਹਜ਼ਾਰ ਦੇ ਕਰੀਬ ਟੈਸਟ ਹੋ ਰਹੇ ਹਨ,
ਜੋ ਰਾਸ਼ਟਰੀ ਔਸਤ ਦੇ 5 ਗੁਣਾ ਤੋਂ ਵੀ ਵੱਧ ਹਨ।ਉਨਾਂ੍ਹ ਨੇ ਕਿਹਾ ਕਿ ਬਾਕੀ ਸੂਬਿਆਂ ਦੀ ਤੁਲਨਾ ‘ਚ ਦਿੱਲੀ ‘ਚ ਬਹੁਤ ਜਿਆਦਾ ਟੈਸਟ ਹੋ ਰਹੇ ਹਨ।ਮੈਨੂੰ ਲੱਗਦਾ ਹੈ ਕਿ ਅਸੀਂ ਲੋਕ ਠੀਕ ਰਾਹ ‘ਤੇ ਚੱਲ ਰਹੇ ਹਾਂ ਅਤੇ ਇਸ ਨੂੰ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਤਰ੍ਹਾਂ ਨਾਲ ਕਾਂਟੈਕਟ ਟ੍ਰੈਸਿੰਗ ਕੀਤੀ ਜਾ ਰਹੀ ਹੈ।ਲੋਕਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ।ਟੈਸਟ ਕੀਤੇ ਜਾ ਰਹੇ ਹਨ।ਮੈਨੂੰ ਲੱਗਦਾ ਹੈ ਕਿ ਸਥਿਤੀ ਜਲਦੀ ਹੀ ਨਿਯੰਤਰਣ ‘ਚ ਆ ਜਾਵੇਗੀ।ਸਤਿੰਦਰ ਜੈਨ ਨੇ ਕਿਹਾ ਕਿ ਜਿਵੇਂ-ਜਿਵੇਂ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਉਵੇਂ ਉਵੇਂ ਕੰਟੇਨਮੈਂਟ ਜੋਨ ਵੀ ਵੱਧ ਰਿਹਾ ਹੈ।ਦੂਜੇ ਪਾਸੇ ਕੋਰੋਨਾ ਵੈਕਸੀਨ ਨੂੰ ਲੈ ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਅਜੇ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੈਕਸੀਨੇਸ਼ਨ ਕੀਤਾ ਜਾ ਰਿਹਾ ਸੀ।ਹਾਲਾਂਕਿ ਵੈਕਸੀਨੇਸ਼ਨ ਦੀ ਸਮਾਂ ਸੀਮਾ ਨੂੰ ਵਧਾ ਕੇ ਹੁਣ ਰਾਤ 9 ਵਜੇ ਤੱਕ ਕੀਤਾ ਹੈ।
ਜਦੋਂ ਲੁਧਿਆਣਾ ਦੇ ਬਾਜ਼ਾਰਾਂ ‘ਚ ਪਹੁੰਚਿਆ ਚਾਰਲੀ ਚੈਪਲਿਨ, ਖੁਸ਼ ਰਹਿਣ ਤੇ ਖੁਸ਼ੀ ਵੰਡਣ ਦੇ ਪਿੱਛੇ ਛੁਪਿਆ ਹੈ ਦਰਦ !