health ministry deputed high level central teams: ਦੇਸ਼ ‘ਚ ਕਈ ਸੂਬਿਆਂ ‘ਚ ਹਾਲ ਦੇ ਦਿਨਾਂ ‘ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ‘ਚ ਇਜ਼ਾਫਾ ਹੁੰਦਾ ਦਿਸ ਰਿਹਾ ਹੈ।ਕੇਰਲ,ਬੰਗਾਲ ਅਤੇ ਰਾਜਸਥਾਨ ਵਰਗੇ ਸੂਬੇ ਇਸ ਸ਼ਾਮਲ ਹਨ॥ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦੇਸ਼ ਦੇ ਇਨ੍ਹਾਂ 5 ਸੂਬਿਆਂ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਇੱਕ ਹਾਈ ਲੈਵਲ ਕੇਂਦਰੀ ਟੀਮ ਦੀ ਨਿਯੁਕਤੀ ਕੀਤੀ ਹੈ।ਕੇਂਦਰ ਸਰਕਾਰ ਦੇ ਆਦੇਸ਼ ਮੁਤਾਬਕ,ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਕੇਰਲ,ਕਰਨਾਟਕ,ਰਾਜਸਥਾਨ, ਛੱਤੀਸਗੜ ਅਤੇ ਪੱਛਮੀ ਬੰਗਾਲ ਦੇ ੳੁੱਚ-ਪੱਧਰੀ ਕੇਂਦਰੀ ਟੀਮਾਂ ਦੀ ਨਿਯੁਕਤੀ ਕੀਤੀ ਹੈ।ਜਿਥੇ ਹਾਲ ਦੇ ਦਿਨਾਂ ‘ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਸੰਖਿਆ
‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।ਕੇਂਦਰ ਸਰਕਾਰ ਦੇ ਅਨੁਸਾਰ, ਇਹ ਉੱਚ-ਪੱਧਰੀ ਕੇਂਦਰੀ ਟੀਮ ਸੂਬਿਆਂ ਦੇ ਯਤਨਾਂ ਨੂੰ ਸਮਰਥਨ ਦਿੰਦੇ ਹੋਏ ਉਸਦੀ ਨਿਗਰਾਨੀ ਕਰੇਗੀ।ਉਹ ਕੰਟੇਨਮੈਂਟ,ਪ੍ਰੀਖਣ, ਸੰਕਰਮਣ ਦੀ ਰੋਕਥਾਮ ਅਤੇ ਨਿਯੰਤਰਣ ਉਪਾਅ ਅਤੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੇ ਕੁਸ਼ਲ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ‘ਚ ਕੰਮ ਕਰੇਗੀ।ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ 70,338 ਲੋਕ ਸਿਹਤਮੰਦ ਹੋਏ ਹਨ।ਇਸਦੇ ਨਾਲ ਹੀ ਲੋਕਾਂ ਦੇ ਠੀਕ ਹੋਣ ਦੀ ਕੁਲ ਗਿਣਤੀ 64 ਲੱਖ ਤੋਂ ਵੱਧ ਹੋ ਗਈ ਹੈ।ਰਾਸ਼ਟਰੀ ਪੱਧਰ ‘ਤੇ ਸੰਕਰਮਣ ਤੋਂ ਸਿਹਤਮੰਦ ਹੋਣ ਦੀ ਦਰ ‘ਚ ਵੀ ਲਗਾਤਾਰ ਵਾਧਾ ਹੋਇਆ ਹੈ।ਜੋ 87ਫੀਸਦੀ ਤੋਂ ਵੱਧ ਹੋ ਗਈ ਹੈ।